ਅਪਰਾਧਸਿਆਸਤਖਬਰਾਂ

ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਚ 3 ਸਾਲਾਂ ਚ ਕਰੀਬ 200 ਮੌਤਾਂ

ਚੂਹੜਚੱਕ ਪਿੰਡ ਦੇ ਲੋਕਾਂ ਨੇ ਨਸ਼ਾ ਵਿਕਣ ਵਾਲੀ ਗਲੀ ਮੂਹਰੇ ਲਾਇਆ ਮੋਰਚਾ

ਨਸ਼ਾ ਤਸਕਰ ਦੀ ਜਾਇਦਾਦ ਫਰੀਜ਼

ਚੰਡੀਗੜ- ਪੰਜਾਬ ਚ ਨਸ਼ੇ ਦੇ ਮੁਦੇ ਤੇ ਕੈਪਟਨ ਸਰਕਾਰ ਇਹ ਦਾਅਵੇ ਕਰਦੀ ਨਹੀਂ ਥੱਕਦੀ ਕਿ ਉਨ੍ਹਾਂ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਚਲਾ ਕੇ ਨਸ਼ੇ ਦਾ ਲਕ ਤੋੜ ਦਿੱਤਾ ਗਿਆ ਹੈ, ਪਰ ਮੀਡੀਆਈ  ਖਬਰਾਂ ਦਸਦੀਆਂ ਨੇ ਕਿ ਹਾਲਤ ਮੰਦੀ ਹੀ ਹੈ, ਸਿਰਫ ਮੀਡੀਆ ਚ ਆਏ ਮਾਮਲਿਆਂ ਦੀ ਗਿਣਤੀ ਹੀ ਡਰਾ ਦੇਣ ਵਾਲੀ ਹੈ। ਪੰਜਾਬ ’ਚ 3 ਸਾਲਾਂ ’ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਸੌ ਦੇ ਕਰੀਬ ਨੌਜਵਾਨ ਮੌਤ ਦੀ ਆਗੋਸ਼ ਚ ਚਲੇ ਗਏ। ਕੇਂਦਰ ਸਰਕਾਰ ਦੇ ਅੰਕੜੇ ਮੁਤਾਬਕ ਪੰਜਾਬ ’ਚ ਜਨਵਰੀ 2017 ਤੋਂ 2019 ਤੱਕ 3 ਸਾਲਾਂ ਦੀ ਨਸ਼ੇ ਦੀ ਓਵਰਡੋਜ਼ ਨਾਲ 195 ਮੌਤਾਂ ਹੋਈਆਂ ਹਨ। ਇਹਨਾਂ ਸਾਲਾਂ ’ਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮਰ ਚੁੱਕੇ ਹਨ।

ਮੋਗਾ ਜਿਲੇ ਦੇ ਪਿੰਡ ਚੁਹੜਚੱਕ ਵਿਚ ਸ਼ਰੇਆਮ ਵਿਕਦੇ ਚਿੱਟੇ ਤੋਂ ਦੁਖੀ ਲੋਕਾਂ ਨੇ ਪੁਲਸ ਕੋਲ ਕਾਰਵਾਈ ਲਈ ਗੁਹਾਰ ਲਾਈ ਪਰ ਪੁਲਸ ਵਲੋੰ ਕੋਈ ਕਾਰਵਾਈ ਨਾ ਕੀਤੇ ਜਾਣ ਤੋੰ ਦੁਖੀ ਹੋ ਕੇ ਪਿੰਡ ਵਾਸੀਆਂ ਨੇ ਕਥਿਤ ਤੌਰ ਤੇ ਚਿੱਟਾ ਵੇਚਣ ਵਾਲਿਆਂ ਦੀ ਗਲੀ ਮੂਹਰੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉੱਥੇ ਚਿੱਟਾ ਵੀ ਨਹੀਂ ਵਿਕਣ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ‘ਚੋ ਹੀ ਚਿੱਟਾ ਖਰੀਦ ਕੇ ਨਸ਼ਾ ਕਰਨ ਨਾਲ ਕਰੀਬ 13 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਪੁਲਸ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਸਾਨੂੰ ਚਿੱਟੇ ਦੀ ਵਿਕਰੀ ਬੰਦ ਕਰਵਾਉਣ ਲਈ ‘ਗਲੀ ’ਚ ਚਿੱਟਾ ਨਹੀਂ ਵਿਕਣ ਦੇਣਾ’ ਦਾ ਬੋਰਡ ਲਗਾ ਕੇ ਇਸ ਗਲੀ ’ਤੇ ਪਹਿਰਾ ਦੇਣਾ ਪੈ ਰਿਹਾ ਹੈ ਤੇ ਪਿੰਡ ਦੇ ਭਖੇ ਲੋਕਾਂ ਨੇ ਕਿਹਾ ਕਿ ਜਦ ਤੱਕ ਇਸ ਪਿੰਡ ’ਚੋਂ ਚਿੱਟਾ ਵਿਕਣਾ ਤੇ ਪੀਣਾ ਬੰਦ ਨਹੀਂ ਹੋ ਜਾਂਦਾ ਅਸੀ ਆਰਾਮ ਨਾਲ ਨਹੀਂ ਬੈਠਾਂਗੇ ਜੇਕਰ ਹੁਣ ਵੀ ਪ੍ਰਸ਼ਾਸਨ ਨੇ ਸਾਡਾ ਸਾਥ ਨਾ ਦਿੱਤਾ ਤਾਂ ਅਸੀ ਮੋਗਾ-ਲੁਧਿਆਣਾ ਮਾਰਗ ਜਾਮ ਕਰਾਂਗੇ ਤੇ ਪਿੰਡ ’ਚ ਰਾਜਸੀ ਆਗੂਆਂ ਦੀ ਐਂਟਰੀ ਬੰਦ ਕਰਾਂਗੇ।ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸਪੈਸ਼ਲ ਪੁਲਸ ਟੀਮ ਨਾਲ ਚੂਹੜਚੱਕ ਵਿਖੇ ਪਹੁੰਚ ਕੇ ਸਰਚ ਆਪਰੇਸ਼ਨ ਸੂਰੂ ਕਰ ਦਿੱਤਾ ਗਿਆ। ਕੁੱਝ ਕੁ ਬਿਨ੍ਹਾ ਨੰਬਰੀ ਮੋਟਰ ਸਾਇਕਲ ਬਰਾਮਦ ਕੀਤੇ ਗਏ ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਇਸ ਬਾਰੇ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਭਜੀ ਚੂਹੜਚੱਕ ਜੁਆਇਟ ਸੈਕਟਰੀ ਸਪੋਰਟਸ ਵਿੰਗ ਆਮ ਆਦਮੀ ਪਾਰਟੀ ਨੇ ਪੁਲਸ ਵੱਲੋਂ ਕੀਤੇ ਸਰਚ ਅਪਰੇਸ਼ਨ ਨੂੰ ਵੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਪਿੰਡਾਂ ‘ਚ ਨਸ਼ਾ ਸਭ ਸੱਤਾਧਾਰੀ ਪਾਰਟੀ ਦੇ ਰਾਜਸੀ ਆਗੂਆਂ ਦੇ ਆਸ਼ੀਰਵਾਦ ਤੋਂ ਬਿਨ੍ਹਾਂ ਨਹੀਂ ਵਿੱਕ ਸਕਦਾ। ਇਹ ਵੀ ਖਾਨਾਪੂਰਤੀ ਵਾਲੀ ਕਾਰਵਾਈ ਹੈ।

ਓਧਰ ਤਰਨਤਾਰਨ ਜ਼ਿਲ੍ਹੇ ’ਚ ਪਿਛਲੇ ਵਰ੍ਹੇ ਵਾਪਰੇ ਸ਼ਰਾਬ ਕਾਂਡ ਦੌਰਾਨ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ, ਇਸ ਮਾਮਲੇ ਚ ਨਾਮਜ਼ਦ ਮੁੱਖ ਮੁਲਜ਼ਮ ਰਸ਼ਪਾਲ ਸਿੰਘ ਸ਼ਾਲੂ ਢੋਟੀਆਂ ਦੀ ਤਰਨਤਾਰਨ ਪੁਲਿਸ ਨੇ 1 ਕਰੋੜ 90 ਲੱਖ ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਹੈ। ਉਸ ਦੀ ਪਿੰਡ ਢੋਟੀਆਂ ਵਿਖੇ 1 ਕਰੋੜ 60 ਲੱਖ ਰੁਪਏ ਦੀ ਕੀਮਤ ਦੀ ਕੋਠੀ ਅਤੇ 15 ਮਰਲੇ ਦਾ ਪਲਾਟ ਫਰੀਜ਼ ਕੀਤਾ ਗਿਆ ਹੈ, ਜਿਸ ਦੀ ਕੀਮਤ 30 ਲੱਖ ਰੁਪਏ ਹੈ। ਰਸ਼ਪਾਲ ਸਿੰਘ ਸ਼ਾਲੂ ਦੇ ਖਿਲਾਫ ਨਸ਼ੇ ਦੇ ਹੁਣ ਤਕ ਕੁੱਲ 20 ਮੁਕੱਦਮੇ ਦਰਜ਼ ਕੀਤੇ ਗਏ ਹਨ।

Comment here