ਅਪਰਾਧਖਬਰਾਂ

ਨਸ਼ੇੜੀ ਵੱਲੋਂ ਪਤੀ ਦਾ ਕਤਲ

ਬਰਨਾਲਾ-ਪੰਜਾਬ ਵਿੱਚ ਨਸ਼ਾ ਬੇਸ਼ੱਕ ਹੁਣ ਚਰਚਿਤ ਸਿਆਸੀ ਮੁੱਦਾ ਨਹੀਂ ਰਿਹਾ, ਪਰ ਨਸ਼ੇ ਕਰਕੇ ਮਚਦੇ ਸਿਵਿਆਂ ਦਾ ਸੇਕ ਜਾਗਦੇ ਸਿਰਾਂ ਚ ਸਾੜ ਪਾਉਂਦਾ ਰਹਿੰਦਾ ਹੈ, ਇਸੇ ਕਰਕੇ ਇਸ ਦੀ ਚਰਚਾ ਹੁੰਦੀ ਰਹਿੰਦੀ ਹੈ। ਬਰਨਾਲਾ ਚ ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਸੂਏ ਮਾਰ ਮਾਰ ਕੇ ਕਤਲ ਕਰ ਦਿੱਤਾ। ਲਾਸ਼ ਵਾਲੇ ਕਮਰੇ ਨੂੰ ਜਿੰਦਾ ਲਾ ਕੇ ਫਰਾਰ ਹੋ ਗਿਆ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਬੱਚੇ ਸਕੂਲੋਂ ਘਰ ਵਾਪਸ ਆਏ। ਉਹਨਾਂ ਨੇ ਜਦੋਂ ਜਿੰਦਾ ਖੋਲ੍ਹਿਆ ਤਾਂ ਅੰਦਰ ਮਾਂ ਬੈੱਡ ’ਤੇ ਖੂਨ ਨਾਲ ਲਥਪਥ ਪਈ ਸੀ। ਉਸਦੇ ਗਲ ’ਤੇ ਸੂਏ ਨਾਲ ਵਾਰ ਕੀਤੇ ਗਏ ਸਨ। ਬੱਚਿਆਂ ਨੇ ਪੁਲਸ ਨੂੰ ਦੱਸਿਆ ਹੈ ਕਿ ਸਾਡਾ ਪਿਤਾ ਨਸ਼ਾ ਕਰਦਾ ਹੈ। ਮਾਂ ਨਸ਼ੇ ਤੋਂ ਵਰਜਦੀ ਸੀ, ਘਰ ’ਚ ਕਲੇਸ਼ ਰਹਿੰਦਾ ਸੀ। ਪਿਤਾ ਨਸ਼ੇ ਦੀ ਹਾਲਤ ਚ ਮਾਂ ਨਾਲ ਅਕਸਰ ਕੁੱਟਮਾਰ ਕਰਦਾ ਸੀ, ਤੇ ਇਸੇ ਝਗੜੇ ਦੇ ਚਲਦਿਆਂ ਹੀ ਉਸ ਨੇ ਕਥਿਤ ਤੌਰ ਤੇ ਸਾਡੀ ਮਾਂ ਦਾ ਕਤਲ ਕਰ ਦਿਤਾ, ਮ੍ਰਿਤਕਾ ਦਲਜੀਤ ਕੌਰ ਛੋਟੀਆਂ ਮੋਟੀਆਂ ਟੈਲੀ ਫਿਲਮਾਂ ’ਚ ਕਲਾਕਾਰ ਵਜੋਂ ਕੰਮ ਕਰਦੀ ਸੀ। ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

Comment here