ਮੋਗਾ-ਨਸ਼ੇ ਨੇ ਇਕ ਹੋਰ ਘਰ ਚ ਸਥਰ ਵਿਛਾ ਦਿੱਤਾ ਹੈ।ਨਸ਼ੇੜੀ ਪੁੱਤ ਨੇ ਪਿਓ ਦੀ ਜਾਨ ਲੈ ਲਈ। ਮੋਗਾ ਦੀ ਘਟਨਾ ਹੈ। ਜਿਥੇ ਸ਼ਹਿਰ ਦੇ ਨਾਮਵਰ ਡੀਐੱਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਬੂਟਾ ਸਿੰਘ ਨੂੰ ਉਸ ਦੇ ਨਸ਼ੇੜੀ ਪੁੱਤਰ ਨੇ ਸਕੂਲੋਂ ਘਰ ਜਾਂਦੇ ਨੂੰ ਰਸਤੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ, ਬੂਟਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦਾ ਆਪਣੀ ਪਤਨੀ ਨਾਲ ਕਰੀਬ 10 ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਨਸ਼ਾ ਕਰਨ ਵਾਲੇ ਪੁੱਤਰ ਅਤੇ ਪਤਨੀ ਨੂੰ ਕਾਨੂੰਨੀ ਤੌਰ ‘ਤੇ ਆਪਣੀ ਜਾਇਦਾਦ ਦਾ ਹਿੱਸਾ ਦੇ ਦਿੱਤਾ ਸੀ, ਪਰ ਨਸ਼ੇੜੀ ਪੁੱਤ ਹੋਰ ਪੈਸੇ ਲਈ ਆਪਣੇ ਪਿਤਾ ਨੂੰ ਆਏ ਦਿਨ ਪਰੇਸ਼ਾਨ ਕਰਦਾ ਸੀ। ਵੀਰਵਾਰ ਵੀ ਉਹ ਜਦ ਸਕੂਲੋਂ ਘਰ ਜਾ ਰਹੇ ਸਨ ਤਾਂ ਪੁੱਤ ਨੇ ਰਸਤੇ ਚ ਰੋਕ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਤੇ ਫਰਾਰ ਹੋ ਗਿਆ। ਰਾਹਗੀਰਾਂ ਨੇ ਬੂਟਾ ਸਿੰਘ ਨੂੰ ਹਸਪਤਾਲ ਪੁਚਾਇਆ ਪਰ ਉਹਨਾਂ ਦੀ ਮੌਤ ਹੋ ਚੁੱਕੀ ਸੀ, ਇਲਾਕੇ ਚ ਘਟਨਾ ਤੋਂ ਬਾਅਦ ਸੋਗ ਦਾ ਮਹੌਲ ਹੈ, ਕਿਉਂਕਿ ਬੂਟਾ ਸਿੰਘ ਦੀ ਕੋਚਿੰਗ ਹੇਠ ਸਿੱਖਿਆ ਪ੍ਰਾਪਤ ਕਰਨ ਵਾਲੇ ਕਈ ਬੱਚੇ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਖੇਡ ਰਹੇ ਹਨ, ਪਰ ਉਹ ਆਪਣੇ ਹੀ ਪੁੱਤਰ ਦੇ ਨਸ਼ੇ ਮੂਹਰੇ ਜਾਨ ਹਾਰ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਸ਼ੇੜੀ ਪੁੱਤ ਨੇ ਪਿਓ ਦੀ ਜਾਨ ਲਈ

Comment here