ਅਪਰਾਧਸਿਆਸਤਖਬਰਾਂ

ਨਸ਼ੇੜੀ ਪਿਓ ਵੱਲੋਂ 3 ਮਹੀਨੇ ਦੀ ਧੀ ਦਾ ਕਤਲ

ਨਾਭਾ: ਬੀਤੇ ਦਿਨੀਂਨਾਭਾ ਸ਼ਹਿਰ `ਚ ਆਪਣੀ ਹੀ 3 ਮਹੀਨੇ ਦੀ ਬੱਚੀ ਦਾ ਕਤਲ ਕਰਨ ਵਾਲੇ ਮਾਪਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮੁਲਜ਼ਮ ਪਤੀ ਪਤਨੀ ਭੱਜਣ ਦੀ ਫ਼ਿਰਾਕ `ਚ ਸਨ, ਜਿਨ੍ਹਾਂ ਨੂੰ ਪੁਲਿਸ ਨੇ ਨਾਭਾ ਬਲਾਕ ਦੇ ਪਿੰਡ ਛੀਂਟਾਵਾਲ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੋਵੇਂ ਆਰੋਪੀ ਪਤੀ-ਪਤਨੀ ਨੂੰ ਗ੍ਰਿਫਤਾਰ ਕਰਕੇ ਧਾਰਾ 302, 34 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਪਿਤਾ ਕਹਿਣਾ ਹੈ ਜੋ ਵੀ  ਕਤਲ ਹੋਇਆ ਹੈ ਉਹ  ਸ਼ਰਾਬ ਦੇ ਨਸ਼ੇ ਦੇ ਕਾਰਨ ਹੋਇਆ ਹੈ। ਪਰ ਉਨ੍ਹਾਂ ਦਾ ਬੱਚੀ ਦੀ ਜਾਨ ਲੈਣ ਦਾ ਕੋਈ ਇਰਾਦਾ ਨਹੀਂ ਸੀ। ਦੋਵਾਂ ਨੇ ਆਪਣੇ ਬਿਆਨਾਂ ਵਿੱਚ ਇਹ ਕਬੂਲ ਕੀਤਾ। ਬੱਚੀ ਦਾ ਪਿਤਾ ਅਜੇ ਕੁਮਾਰ ਅਤੇ ਮਾਤਾ ਕੀਰਤੀ ਮੂੰਹ ਛੁਪਾ ਕੇ ਭਾਵੇਂ ਹੀ ਆਪਣੀ ਗ਼ਲਤੀ ਦਾ ਪਛਤਾਵਾ ਕਰ ਰਹੇ ਹਨ ਪਰ ਹੁਣ ਇਸ ਪਛਤਾਵੇ ਦਾ ਕੀ ਫ਼ਾਇਦਾ ਜਦੋਂ ਇਨ੍ਹਾਂ ਨੇ ਆਪਣੇ ਦਿਲ ਦੇ ਟੁਕੜੇ ਨੂੰ ਹੀ ਮਾਰ ਮੁਕਾਇਆ। ਪੁਲਿਸ ਵੱਲੋਂ ਮ੍ਰਿਤਕ ਬੱਚੀ ਦੇ ਦਾਦਾ-ਦਾਦੀ ਦੇ ਬਿਆਨਾਂ ਦੇ ਆਧਾਰ ਤੇ  ਇਨ੍ਹਾਂ ਦੋਨੋਂ ਆਰੋਪੀਆਂ ਦੇ ਖਿਲਾਫ ਧਾਰਾ 302, 34 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਮ੍ਰਿਤਕ ਬੱਚੀ ਦੇ ਪਿਤਾ ਅਜੇ ਕੁਮਾਰ ਅਤੇ ਮਾਤਾ ਕੀਰਤੀ ਨੇ ਕਿਹਾ ਕਿ ਮੈਂ ਇਹ ਘਟਨਾਕ੍ਰਮ ਸ਼ਰਾਬ ਦੇ ਨਸ਼ੇ ਵਿਚ ਆ ਕੇ ਕੀਤਾ ਹੈ ਅਤੇ ਮੈਂ ਚਿੱਟੇ ਦਾ ਵੀ ਨਸ਼ਾ ਕਰਦਾ ਸੀ ਅਤੇ ਮੈਨੂੰ ਪਛਤਾਵਾ ਹੈ ਦੂਜੇ ਪਾਸੇ ਜਦੋਂ ਮ੍ਰਿਤਕ ਬੱਚੀ ਦੀ ਮਾਤਾ ਕਿਰਤੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੇਰਾ ਕੋਈ ਕਸੂਰ ਨਹੀਂ ਜਦੋਂ ਉਸ ਨੂੰ ਪੁੱਛਿਆ ਕਿ ਤੁਸੀਂ ਫਿਰ ਕਿਉਂ ਆਪਣੇ ਪਤੀ ਨਾਲ ਭੱਜੇ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ।

Comment here