ਅਜਬ ਗਜਬਅਪਰਾਧਖਬਰਾਂ

ਨਸ਼ੇੜੀ ਦੇ ਪੇਟ ਚੋਂ 63 ਚਮਚੇ ਕੱਢੇ

ਮੁਜ਼ਫਰਨਗਰ-ਯੂ ਪੀ  ਦੇ ਮੁਜ਼ੱਫਰਨਗਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਮਰੀਜ਼ ਦੇ ਪੇਟ ਵਿੱਚੋਂ ਸਟੀਲ ਦੇ 63 ਚਮਚੇ ਕੱਢੇ ਗਏ । ਜਾਣਕਾਰੀ ਅਨੁਸਾਰ ਪਿੰਡ ਬੋਪੜਾ ਦਾ ਰਹਿਣ ਵਾਲਾ ਵਿਜੇ ਨਾਮ ਦਾ ਇਹ ਮਰੀਜ਼ ਨਸ਼ੇ ਦਾ ਆਦੀ ਹੈ। ਪਰਿਵਾਰਕ ਮੈਂਬਰਾਂ ਨੇ ਵਿਜੇ ਨੂੰ ਕਰੀਬ ਪੰਜ ਮਹੀਨੇ ਪਹਿਲਾਂ ਸ਼ਾਮਲੀ ਜ਼ਿਲ੍ਹੇ ਦੇ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਸੀ। ਜਿੱਥੇ ਉਸ ਦੀ ਸਿਹਤ ਵਿਗੜਨ ‘ਤੇ ਉਸ ਨੂੰ ਮੁਜ਼ੱਫਰਨਗਰ ਦੇ ਇਕ ਨਿੱਜੀ ਹਸਪਤਾਲ ‘ਚ ਲਿਆਂਦਾ ਗਿਆ। ਐਕਸਰੇ ਕਰਨ ਤੇ ਉਸ ਦੇ ਪੇਟ ਚ ਚਮਚ ਹੋਣ ਦਾ ਪਤਾ ਲਗਿਆ ਤਾਂ ਅਪਰੇਸ਼ਨ ਤਕਰਕੇ ਇਹ 63 ਸਟੀਲ ਦੇ ਚਮਚ ਕਢੇ ਗਏ, ਮੈਡੀਕਲ ਸਟਾਫ ਵੀ ਹੈਰਾਨ ਹੋ ਗਿਆ ਕਿ ਉਸ ਨੇ ਏਨੇ ਚਮਚੇ ਨਿਗਲੇ ਕਿਵੇਂ। ਕਿਹਾ ਜਾ ਰਿਹਾ ਹੈ ਕਿ ਨਸ਼ੇ ਦੀ ਤੋਟ ਚ ਉਹ ਅਜਿਹਾ ਕਰਦਾ ਰਿਹਾ ਪਰ ਉਸ ਦੀ ਹਾਲਤ ਨਾਜੁਕ ਬਣੀ ਹੋਈ ਹੈ। ਪਹਿਲਾਂ ਹੀ ਨਸ਼ੇ ਨਾਲ ਉਸ ਦੀ ਸਿਹਤ ਕਮਜੋਰ ਸੀ ਰਹਿੰਦੀ ਕਸਰ ਚਮਚ ਨਿਗਲਣ ਨਾਲ ਪੂਰੀ ਹੋ ਗਈ। ਪਰਿਵਾਰ ਨੇ ਇਹ ਵੀ ਦੋਸ਼ ਲਾਏ ਨੇਕਿ ਹੋ ਸਕਦਾ ਹੈ, ਨਸ਼ਾ ਛੁਡਾਊ ਕੇਂਦਰ ਚ ਜਬਰੀ ਉਸ ਨੂੰ  ਕਿਸੇ ਨੇ ਇਹ ਚਮਚ ਖਵਾਏ ਹੋਣ, ਪੁਲਸ ਜਾਂਚ ਕਰੇ।

Comment here