ਅਪਰਾਧਸਿਆਸਤਖਬਰਾਂ

ਨਸ਼ਾ ਸਮੱਗਲਰਾਂ ਨੂੰ ਫੜਨ ਗਏ ਪੁਲਿਸ ਮੁਲਾਜ਼ਮਾਂ ’ਤੇ ਹਮਲਾ

ਸਮੱਗਲਰ ਛੁਡਵਾਇਆ, ਹੌਲਦਾਰ ਜ਼ਖ਼ਮੀ
ਫਿਰੋਜ਼ਪੁਰ-ਨਸ਼ੇ ਦੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਗਈ ਪਿੰਡ ਫੱਤੂਵਾਲਾ ਵਿਖੇ ਪੁਲਿਸ ’ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਲਗਪਗ ਦੋ ਦਰਜਨ ਦੇ ਕਰੀਬ ਹਮਲਾਵਰਾਂ ਨੇ ਨਾ ਸਿਰਫ਼ ਪੁਲਿਸ ਦੀ ਗੱਡੀ ਦੀ ਭੰਨਤੋੜ ਕੀਤੀ ਸਗੋਂ ਪੁਲਿਸ ਨਾਲ ਕੁੱਟਮਾਰ ਕਰਦਿਆਂ ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਨੂੰ ਵੀ ਛੁਡਵਾ ਲਿਆ। ਹਮਲਾਵਰਾਂ ਵਿਚੋਂ ਅੱਧੀ ਗਿਣਤੀ ਔਰਤਾਂ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਕੁਲਗੜ੍ਹੀ ਦੀ ਪੁਲਿਸ ਨੇ ਸਰਕਾਰੀ ਗੱਡੀ ਦੀ ਭੰਨਤੋੜ ਕਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਤਹਿਤ 4 ਬਾਈਨੇਮ ਲੋਕਾਂ ਸਮੇਤ 14 ਅਣਪਛਾਤੇ ਹਮਲਾਵਰਾਂ iਖ਼ਲਾਫ਼ ਮਾਮਲਾ ਦਰਜ ਕੀਤਾ ਹੈ। ਏਐੱਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਜਸਬੀਰ ਸਿੰਘ ਉਰਫ ਸ਼ੀਰਾ ਨੂੰ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ਵਿਚ ਗਿੑਫ਼ਤਾਰ ਕੀਤਾ ਗਿਆ ਸੀ। ਉਸ ਦੇ ਘਰ ਵਿਚੋਂਂ ਨਸ਼ੀਲੀਆਂ ਗੋਲੀਆਂਂਤੇ ਹੈਰੋਇਨ ਬਰਾਮਦ ਕਰਵਾਈ। ਜਦ ਏਐੱਸਆਈ ਸਤਪਾਲ ਜਸਬੀਰ ਸਿੰਘ ਨੂੰ ਸਰਕਾਰੀ ਗੱਡੀ ਵਿਚ ਬਿਠਾਉਣ ਲੱਗੇ ਤਾਂ ਦਰਸ਼ਨ ਸਿੰਘ, ਰਾਜਬੀਰ ਸਿੰਘ, ਪਰਮਜੀਤ ਕੌਰ, ਮਨਜੀਤ ਕੌਰ ਵਾਸੀ ਫੱਤੂਵਾਲਾ ਅਤੇ 6 ਹੋਰ ਨਾਮਜ਼ਦ ਔਰਤਾਂ ਤੇ 8-10 ਅਣਪਛਾਤੇ ਲੋਕਾਂ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ ਤੇ ਤਸਕਰ ਨੂੰ ਛੁਡਵਾ ਲਿਆ। ਹਮਲੇ ਦੌਰਾਨ ਦੋਸ਼ੀਆਂ ਨੇ ਸਰਕਾਰੀ ਗੱਡੀ ਦੀ ਭੰਨਤੋੜ ਕੀਤੀ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਜ਼ਖ਼ਮੀ ਹੌਲਦਾਰ ਜਤਿੰਦਰ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

Comment here