ਅਪਰਾਧਸਿਆਸਤਖਬਰਾਂ

ਨਸ਼ਾ ਪੀੜਤ ਮੁਟਿਆਰ ਨੂੰ ਵਿਧਾਇਕਾ ਨੇ ਨਸ਼ਾ ਛੁਡਾਊ ਕੇਂਦਰ ਭੇਜਿਆ

ਅੰਮ੍ਰਿਤਸਰ-ਮਰਦਾਂ ਦੇ ਮੁਕਾਬਲੇ ਹੁਣ ਮਹਿਲਾਵਾਂ ਵੀ ਸ਼ਰਾਬ ਦੀ ਲੱਤ ਲਾਈ ਬੈਠੀਆਂ ਹਨ। ਮਕਬੂਲਪੁਰਾ ਇਲਾਕੇ ਵਿਚ ਬੀਤੇ ਦਿਨ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ਵਿਚ ਇਕ ਮੁਟਿਆਰ ਨਸ਼ੇ ਦੀ ਹਾਲਤ ਵਿਚ ਪੂਰੀ ਤਰ੍ਹਾਂ ਟੱਲੀ ਨਜ਼ਰ ਆ ਰਹੀ ਸੀ। ਕਮਿਸ਼ਨਰੇਟ ਪੁਲਸ ਵਲੋਂ ਇਸ ਸੰਬੰਧ ਵਿਚ ਇਲਾਕੇ ’ਚ ਇਕ ਸਰਚ ਅਭਿਆਨ ਵੀ ਚਲਾਇਆ ਗਿਆ ਸੀ। ਇਸ ਦੌਰਾਨ ਪੁਲਸ ਨੇ 3 ਨਸ਼ਾ ਵਪਾਰੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ 12 ਹੋਰ ਸ਼ੱਕੀ ਵਿਅਕਤੀਆਂ ਸਮੇਤ 5 ਸ਼ੱਕੀ ਵਾਹਨ ਅਤੇ ਡਰੱਗ ਮਨੀ ਬਰਾਮਦ ਕੀਤੀ।
ਨਸ਼ੇ ’ਚ ਟੱਲੀ ਕੁੜੀ ਦਾ ਪਤਾ ਲੱਗਣ ’ਤੇ ਹਲਕਾ ਵਿਧਾਇਕ ਮੈਡਮ ਜੀਵਨਜੋਤ ਕੌਰ ਨੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾ ਦਿੱਤਾ। ਵਿਧਾਇਕ ਮੈਡਮ ਜੀਵਨਜੋਤ ਕੌਰ ਨੇ ਦੱਸਿਆ ਕਿ ਉਕਤ ਕੁੜੀ ਲਹਿਰਾਗਾਗਾ ਸ਼ਹਿਰ ਨਾਲ ਸਬੰਧਤ ਦੱਸੀ ਜਾ ਰਹੀ ਹੈ ਅਤੇ ਉੱਥੇ ਹੀ ਵਿਆਹੀ ਹੈ। ਉਨ੍ਹਾਂ ਦੱਸਿਆ ਕਿ ਕੁੜੀ ਦੇ ਕਹਿਣ ਮੁਤਾਬਕ ਉਹ ਗੁਰੂ ਨਗਰੀ ਵਿਚ ਮੱਥਾ ਟੇਕਣ ਆਈ ਸੀ। ਲੋਕਾਂ ਨੂੰ ਇਹ ਚਾਹੀਦਾ ਹੈ ਕਿ ਉਹ ਵੀਡੀਓ ਵਾਇਰਲ ਕਰਨ ਤੱਕ ਹੀ ਸੀਮਤ ਨਾ ਰਹਿਣ ਸਗੋਂ ਉਸ ਦੀ ਅਸਲ ਸੱਚਾਈ ਨੂੰ ਵੀ ਘੋਖਣ ਦੀ ਕੋਸ਼ਿਸ਼ ਕਰਨ ਅਤੇ ਅਜਿਹੀ ਸੂਰਤ ਵਿਚ ਤੁਰੰਤ ਪੁਲਸ ਨੂੰ ਇਤਲਾਹ ਦੇਣ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ।

Comment here