ਸਿਆਸਤਖਬਰਾਂਚਲੰਤ ਮਾਮਲੇ

ਨਵੇਂ ਸੰਸਦ ਭਵਨ ’ਚ ਗੂੰਜੇ ਹਰ-ਹਰ ਮਹਾਦੇਵ ਦੇ ਨਾਅਰੇ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਲੋਕ ਸਭਾ ’ਚ ਆਯੋਜਿਤ ਸਮਾਰੋਹ ਦੇ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਪੂਰਾ ਹਾਲ ਤਾੜੀਆਂ ਦੀ ਆਵਾਜ਼ ਦੇ ਨਾਲ ਹੀ ‘ਮੋਦੀ-ਮੋਦੀ, ਭਾਰਤ ਮਾਤਾ, ਜੈ ਸ਼੍ਰੀ ਰਾਮ ਅਤੇ ਹਰ-ਹਰ ਮਹਾਦੇਵ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਪ੍ਰਵੇਸ਼ ਦੁਆਰ ਤੋਂ ਮੋਦੀ ਦੇ ਆਗਮਨ ਤੋਂ ਲੈ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਦੇ ਨਾਲ ਮੰਚ ’ਤੇ ਉਨ੍ਹਾਂ ਦੇ ਪੁੱਜਣ ਅਤੇ ਸਮਾਰੋਹ ਦੀ ਰਸਮੀ ਸ਼ੁਰੂਆਤ ਹੋਣ ਤੱਕ ਤਾੜੀਆਂ ਦੀ ਆਵਾਜ਼ ਜਾਰੀ ਰਹੀ।
ਪ੍ਰਧਾਨ ਮੰਤਰੀ ਨੇ ਜਿਵੇਂ ਹੀ ਹਾਲ ’ਚ ਕਦਮ ਰੱਖਿਆ ਤਾਂ ਇਸ ਦੌਰਾਨ ਕੁਝ ਮੈਂਬਰਾਂ ਨੇ ‘ਸ਼ਿਵਾਜੀ ਮਹਾਰਾਜ ਦੀ ਜੈ ’ ਦੇ ਨਾਅਰੇ ਵੀ ਲਾਏ। ਮੰਚ ਵੱਲ ਵੱਧਦੇ ਸਮੇਂ ਮੋਦੀ ਨੇ ਸੁਪਰੀਮ ਕੋਰਟ ਦੇ ਜੱਜਾਂ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਸਮੇਤ ਕਈ ਪਤਵੰਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਾਰੇ ਮੈਂਬਰ ਆਪਣੇ ਸਥਾਨਾਂ ’ਤੇ ਖੜ੍ਹੇ ਹੋ ਕੇ ਤਾੜੀਆਂ ਵਜਾ ਰਹੇ ਸਨ। ਦੇਵਗੌੜਾ ਸਭ ਤੋਂ ਪਹਿਲਾਂ ਪੁੱਜਣ ਵਾਲੇ ਸੀਨੀਅਰ ਨੇਤਾਵਾਂ ਵਿਚ ਸ਼ਾਮਲ ਸਨ। ਉਹ ਵ੍ਹੀਲਚੇਅਰ ਉੱਤੇ ਆਏ ਸਨ। ਉਹ ਪਹਿਲੀ ਕਤਾਰ ਵਿਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਬੈਠੇ ਸਨ। ਹਾਲ ਦੇ ਅੰਦਰ ਦੋ ਵੱਡੀਆਂ ਸਕਰੀਨਾਂ ਸਨ, ਜਿਨ੍ਹਾਂ ’ਤੇ ਮੋਦੀ ਦੇ ਆਗਮਨ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ।

Comment here