ਅਪਰਾਧਸਿਆਸਤਖਬਰਾਂ

ਨਵੇਂ ਵਰ੍ਹੇ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਦਿੱਤੀ ਸ਼ਰਧਾਂਜਲੀ

ਮਾਨਸਾ-ਮਰਹੂਮ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆ। ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਮਾਤਾ ਚਰਨ ਕੌਰ ਨੇ ਕਿਹਾ ਕਿ 2022 ਨੇ ਸਾਡਾ ਪੁੱਤ ਸਾਥੋ ਖੋਹ ਲਿਆ ਜਿਹੜਾ ਅਸੀਂ ਆਖਰੀ ਸਾਹ ਤੱਕ ਸਾਡੇ ਨਾਲ ਸਾਨੂੰ ਯਾਦ ਰਹੇਗਾ, ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਐਤਵਾਰ ਨੂੰ ਉਹ ਪਿੰਡ ਮੂਸਾ ਦੀ ਹਵੇਲੀ ਵਿੱਚ ਪ੍ਰਸ਼ੰਸਕਾਂ ਨੂੰ ਮਿਲੀ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਸ ਵੇਲੇ ਵਿਦੇਸ਼ ਗਏ ਹੋਏ ਹਨ।
ਇਸ ਦੌਰਾਨ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੇ ਦੋਸ਼ੀਆਂ ਦੀ ਲੰਮੀ ਉਮਰ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਵਾਪਰਨੀਆਂ ਚਾਹੀਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਸਾਰੀ ਉਮਰ ਯਾਦ ਰਹੇ ਕਿ ਉਨ੍ਹਾਂ ਨੇ ਇਕ ਸੁਖੀ ਪਰਿਵਾਰ ਤਬਾਹ ਕੀਤਾ ਹੈ। ਮਾਤਾ ਚਰਨ ਕੌਰ ਦਾ ਕਹਿਣਾ ਹੈ ਕਿ ਮੇਰੇ ਪੁੱਤ ਦੀ ਮੌਤ ਨੂੰ 7 ਮਹੀਨੇ ਤੋਂ ਜਿਆਦਾ ਸਮਾਂ ਬੀਤ ਗਿਆ ਹੈ ਪਰ ਹੁਣ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਹੈ।

Comment here