ਇਸਲਾਮਾਬਾਦ –ਪਾਕਿਸਤਾਨ ਸਰਕਾਰ ਵੱਲੋਂ ਦੇਸ਼ ’ਚ ਬਣਾਏ ਨਵੇਂ ਮੀਡੀਆ ਕਾਨੂੰਨ ਦੀ ਧਾਰਾ-20 ਅਧੀਨ ਕਿਸੇ ਨੂੰ ਗ੍ਰਿਫ਼ਤਾਰ ਕਰਨ ’ਤੇ ਇਸਲਾਮਾਬਾਦ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੀ ਪ੍ਰਸਿੱਧ ਜਾਂਚ ਏਜੰਸੀ ਐੱਫ. ਆਈ. ਏ. ਵਲੋਂ ਬੇਸ਼ੱਕ ਹਾਈਕੋਰਟ ’ਚ ਇਹ ਹਲਫ਼ੀਆਂ ਬਿਆਨ ਦਿੱਤਾ ਸੀ ਕਿ ਨਵੇਂ ਕਾਨੂੰਨ ਦੀ ਧਾਰਾ-20 ਅਧੀਨ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।ਇਸ ਦੇ ਬਾਵਜੂਦ ਅਦਾਲਤ ਨੇ ਸਪੱਸ਼ਟ ਕੀਤਾ ਕਿ ਅਗਲੇ ਆਦੇਸ਼ ਤੱਕ ਏਜੰਸੀ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ ਹੈ। ਅਦਾਲਤ ਨੇ ਆਦੇਸ਼ ’ਚ ਕਿਹਾ ਕਿ ਜਦ ਕਿਸੇ ਨੂੰ ਇਸ ਧਾਰਾ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਲਈ ਜਾਂਚ ਏਜੰਸੀ ਦੇ ਡਾਇਰੈਕਟਰ ਜਨਰ ਅਤੇ ਮੁੱਖ ਗ੍ਰਹਿ ਸਕੱਤਰ ਜ਼ਿੰਮੇਵਾਰ ਹੋਣਗੇ।
ਨਵੇਂ ਮੀਡੀਆ ਕਾਨੂੰਨ ਤਹਿਤ ਨਹੀਂ ਹੋ ਸਕਦੀ ਗ੍ਰਿਫਤਾਰੀ

Comment here