ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਵੀਂ ਵਿਧਾਨ ਸਭਾ ‘ਚ  ਅੱਧੇ ਮੈਂਬਰਾਂ ਤੇ ਅਪਰਾਧਿਕ ਮਾਮਲੇ

ਜਲੰਧਰਪੰਜਾਬ ਚੋਣਾਂ ਤੋਂ ਬਾਅਦ ਪੰਜਾਬ ’ਚ ਆਮ ਆਦਮੀ ਦੀ ਨਵੀਂ ਸਰਕਾਰ ਬਣਨ ਜਾ ਰਹੀ ਹੈ। ਜਿਸ ਵਿੱਚ ਇਸ ਵਾਰ ਇਸ ਨਵੀਂ ਬਣੀ ਸਰਕਾਰ ਵਿੱਚ ਦਾਗੀ ਵਿਧਾਇਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਕੁੱਲ 117 ਵਿਧਾਇਕਾਂ ਚੋਂ 58 ‘ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 52 ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਕੁੱਲ 58 ‘ਚੋਂ 27 ਅਜਿਹੇ ਹਨਜਿਨ੍ਹਾਂ ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਆਪ’ ਦੇ 23, ਕਾਂਗਰਸ-ਅਕਾਲੀ ਦਲ ਦੇ ਦੋ-ਦੋ ਵਿਧਾਇਕ ਹਨ। 2017 ‘ਚ ਸਿਰਫ 27 ਵਿਧਾਇਕਾਂ ਤੇ ਹੀ ਅਪਰਾਧਿਕ ਮਾਮਲੇ ਦਰਜ ਸਨ। ਇਨ੍ਹਾਂ ਵਿੱਚੋਂ ਸਿਰਫ਼ 11 ’ਤੇ ਹੀ ਗੰਭੀਰ ਕੇਸ ਦਰਜ ਸਨ ਪਰ ਇਸ ਮਾਮਲਾ ਕੁਝ ਹੋਰ ਹੈ। ਇਸ ਵਾਰ ਵਿਧਾਨ ਸਭਾ ਵਿੱਚ ਪੁੱਜੇ ਅੱਧੇ ਮੈਂਬਰਾਂ ਤੇ ਕੇਸ ਦਰਜ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਅਤੇ ਪੰਜਾਬ ਇਲੈਕਸ਼ਨ ਵਾਚ ਨੇ ਇਹ ਰਿਪੋਰਟ ਨਾਮਜ਼ਦਗੀ ਪੱਤਰਾਂ ਦੇ ਨਾਲ ਦਿੱਤੇ ਹਲਫਨਾਮੇ ਦੇ ਆਧਾਰ ਤੇ ਤਿਆਰ ਕੀਤੀ ਹੈ। ਜਲੰਧਰ ਚ ਪ੍ਰੈੱਸ ਕਾਨਫਰੰਸ ਕਰਨ ਤੋਂ ਬਾਅਦ ਏ.ਡੀ.ਆਰ ਅਧਿਕਾਰੀਆਂ ਜਸਕੀਰਤ ਸਿੰਘਹਰਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਵਿਧਾਇਕ ਤੇ ਕਤਲ, 2 ‘ਤੇ ਹੱਤਿਆ ਦੀ ਕੋਸ਼ਿਸ਼ ਅਤੇ 3 ‘ਤੇ ਔਰਤਾਂ ਖਿਲਾਫ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਜਨਾਲਾ ਤੋਂ ਵਿਧਾਇਕ ਕੁਲਦੀਪ ਧਾਲੀਵਾਲ ਕਤਲ ਕੇਸ ਦਾ ਸਾਹਮਣਾ ਕਰ ਰਹੇ ਹਨ। ਜਲੰਧਰ ਪੱਛਮੀ ਤੋਂ ਆਪ‘ ਵਿਧਾਇਕ ਸ਼ੀਤਲ ਅੰਗੁਰਾਲ ਤੇ ਸਭ ਤੋਂ ਵੱਧ ਨੌਂ ਅਤੇ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਖਿਲਾਫ ਪੰਜ ਕੇਸ ਦਰਜ ਹਨ। ਇਨ੍ਹਾਂ ਪੰਜਾਂ ਵਿੱਚੋਂ ਦੋ ਔਰਤਾਂ ਵਿਰੁੱਧ ਅੱਤਿਆਚਾਰ ਨਾਲ ਸਬੰਧਤ ਹਨ। ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ ਤੇ ਅਸਲਾ ਐਕਟ ਅਤੇ ਕਾਂਗਰਸ ਦੇ ਸੁਖਪਾਲ ਖਹਿਰਾ ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੈ।

ਇਸ ਪਾਰਟੀ ਦੇ ਵਿਧਾਇਕਾਂ ਦੀ ਇੰਨੀ ਪ੍ਰਤੀਸ਼ਤ ਤੇ ਕੇਸ-

ਪਾਰਟੀ: 2022- 2017

ਆਪ: 57- 25

ਸ਼੍ਰੋਮਣੀ ਅਕਾਲੀ ਦਲ: 67- 67

ਭਾਜਪਾ : 50 –  00

ਕਾਂਗਰਸ: 17-11

Comment here