ਸਿਆਸਤਖਬਰਾਂਚਲੰਤ ਮਾਮਲੇ

‘ਨਵੀਂ ਰੀਤ ਬਣਾਓ, ਇਕ ਵਾਰ ਫਿਰ ਭਾਜਪਾ ਸਰਕਾਰ ਲਿਆਓ-ਅਮਿਤ ਸ਼ਾਹ

ਸ਼ਿਮਲਾ-ਹਿਮਾਚਲ ਪ੍ਰਦੇਸ਼ ਵਿਚ ਚੋਣ ਸਿਆਸਤ ਦਾ ਅਖਾੜਾ ਮੱਘ ਚੁੱਕਾ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਨੇ ਚੰਬਾ ਜ਼ਿਲ੍ਹੇ ਦੇ ਭਾਟੀਆ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਉਮੀਦਵਾਰ ਵਿਕਰਮ ਜਰਿਆਲ ਦੇ ਸਮਰਥਨ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਨਾਲ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, ‘ਮੈਂ ਇੱਥੋਂ ਦੇ ਲਗਾਤਾਰ ਤੀਜੀ ਵਾਰ ਜਿੱਤਣ ਵਾਲੇ ਵਿਕਰਮ ਜਰਿਆਲ ਦਾ ਆਸ਼ੀਰਵਾਦ ਲੈਣ ਲਈ ਭਾਟੀਆਂ ਦੇ ਲੋਕਾਂ ਕੋਲ ਆਇਆ ਹਾਂ। ਦੇਵਭੂਮੀ ਹਿਮਾਚਲ ਨੂੰ ਮੇਰਾ ਸਲਾਮ। ਉਨ੍ਹਾਂ ਬਹਾਦਰ ਮਾਵਾਂ ਨੂੰ ਸਲਾਮ ਜਿਨ੍ਹਾਂ ਦੇ ਪੁੱਤਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਦੇ। ਹਿਮਾਚਲ ਵਿੱਚ ਫੌਜ ਵਿੱਚ ਸਿਪਾਹੀਆਂ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਹੈ। ਉਨ੍ਹਾਂ ਨੇ ਮਨੀਮਹੇਸ਼, ਕਾਰਤਿਕ ਸਵਾਮੀ ਅਤੇ ਨਾਗ ਮੰਦਰ ਨੂੰ ਵੀ ਮੱਥਾ ਟੇਕਿਆ। ਜਰਿਆਲ ਦੀ ਜਿੱਤ ਯਕੀਨੀ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਿਹਾ, ‘ਨਵੀਂ ਰੀਤ ਬਣਾਓ, ਇਕ ਵਾਰ ਫਿਰ ਭਾਜਪਾ ਦੀ ਸਰਕਾਰ ਲਿਆਓ। ਕਾਂਗਰਸੀ ਆਗੂ ਟੋਪੀ ਦੀ ਰਾਜਨੀਤੀ ਕਰਦੇ ਹਨ। ਪਰ ਅੱਜ ਤੋਂ ਲਾਲ ਟੋਪੀ ਵੀ ਭਾਜਪਾ ਦੀ ਹੈ ਤੇ ਹਰੀ ਟੋਪੀ ਵੀ। ਰਾਹੁਲ ਬਾਬਾ ਕੰਨ ਖੋਲ ਕੇ ਸੁਣੋ, ਹਿਮਾਚਲ ਪ੍ਰਦੇਸ਼ ਦਾ ਹਰ ਹਿੱਸਾ ਭਾਜਪਾ ਦਾ ਹੈ। ਦਿੱਲੀ ਅਤੇ ਹਿਮਾਚਲ ਵਿੱਚ ਵੀ ਕਾਂਗਰਸ ਮਾਂ-ਪੁੱਤ ਦੀ ਪਾਰਟੀ ਹੈ। ਪਰ ਭਾਜਪਾ ਸਭ ਦੀ ਪਾਰਟੀ ਹੈ। ਕਾਂਗਰਸ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦਾ ਬਜਟ 90-10 ਤੋਂ ਘਟਾ ਕੇ 60-40 ਕਰ ਦਿੱਤਾ ਸੀ। ਪਰ ਭਾਜਪਾ ਨੇ ਮੁੜ ਸੂਬੇ ਦਾ ਵਿਕਾਸ 90-10 ਕਰਕੇ ਕਰਵਾ ਲਿਆ। ਕਾਂਗਰਸ ਦੀਆਂ ਸਰਕਾਰਾਂ 12 ਲੱਖ ਕਰੋੜ ਦੇ ਘੋਟਾਲਿਆਂ ਦੀਆਂ ਰਹੀਆਂ ਹਨ। ਹੁਣ ਲੋਕਤੰਤਰ ਵਿੱਚ ਰਾਜਾ-ਰਾਣੀ ਦਾ ਨਹੀਂ, ਲੋਕਾਂ ਦਾ ਰਾਜ ਚੱਲਦਾ ਹੈ।
ਕਾਂਗਰਸ ਦੇ ਸਮੇਂ, ਸੋਨੀਆ-ਮਨਮੋਹਨ ਦੀ ਸਰਕਾਰ ਵੇਲੇ, ਪਾਕਿਸਤਾਨੀ ਅੱਤਵਾਦੀ ਸਾਡੇ ਜਵਾਨਾਂ ਦੇ ਸਿਰ ਕਲਮ ਕਰਦੇ ਸਨ ਅਤੇ ਉਸ ਵੇਲੇ ਦੀ ਸਰਕਾਰ ਨੇ ਉਫ਼ ਵੀ ਨਹੀਂ ਕੀਤੀ। ਪਰ ਮੋਦੀ ਸਰਕਾਰ ਮੌਨੀ ਬਾਬਾ ਦੀ ਸਰਕਾਰ ਨਹੀਂ ਹੈ। ਹੁਣ ਪਾਕਿਸਤਾਨ ਦੀ ਦਲੇਰੀ ਦਾ ਜਵਾਬ ਸਰਜੀਕਲ ਅਤੇ ਹਵਾਈ ਹਮਲੇ ਨਾਲ ਦਿੱਤਾ ਗਿਆ ਹੈ। ਮੋਦੀ ਸਰਕਾਰ ਵੇਲੇ ਸਾਡੀ ਜ਼ਮੀਨੀ ਤੇ ਹਵਾਈ ਫ਼ੌਜ ਨੇ ਪਾਕਿਸਤਾਨ ਵਿੱਚ ਦਾਖ਼ਲ ਹੋ ਕੇ ਅੱਤਵਾਦੀਆਂ ਨੂੰ ਉਡਾ ਦਿੱਤਾ।

Comment here