ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਨਵਾਜ਼ ਸ਼ਰੀਫ਼ ਨੂੰ ਚੋਣਾਂ ਤੋਂ ਪਹਿਲਾਂ ਲਿਆਉਣ ਦੀ ਸਾਜ਼ਿਸ਼ : ਇਮਰਾਨ

ਲਾਹੌਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਲੰਡਨ ਤੋਂ ਪਾਕਿਸਤਾਨ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।ਇਸ ਦਾ ਖੁਲਾਸਾ ਕਰਦਿਆਂ ਇਮਰਾਨ ਖ਼ਾਨ ਨੇ ਲਾਹੌਰ ’ਚ ਨੈਸ਼ਨਲ ਹਾਕੀ ਸਟੇਡੀਅਮ ’ਚ ਪਾਰਟੀ ਦੀ ਰੈਲੀ ਦੌਰਾਨ ਅਸਿੱਧੇ ਢੰਗ ਨਾਲ ਫੌਜ ਦਾ ਜ਼ਿਕਰ ਕਰਦਿਆਂ ਕਿਹਾ, ‘‘ਪੀ. ਐੱਮ. ਐੱਲ.-ਐੱਨ. ਦੇ ਮੁਖੀ ਨਵਾਜ਼ ਸ਼ਰੀਫ ਨੂੰ ਅਗਲੇ ਮਹੀਨੇ ਲੰਡਨ ਤੋਂ ਵਾਪਸ ਲਿਆਉਣ ਦਾ ਰਸਤਾ ਤਿਆਰ ਕਰਨ ਦੇ ਮਕਸਦ ਨਾਲ ਇਕ ਸਾਜ਼ਿਸ਼ ਤਹਿਤ ਮੈਨੂੰ ਬਰਖ਼ਾਸਤ ਕੀਤਾ ਗਿਆ।’’
ਨਵਾਜ਼ ਨਵੰਬਰ 2019 ਤੋਂ ਇਲਾਜ ਲਈ ਲੰਡਨ ’ਚ ਰਹਿ ਰਹੇ ਹਨ, ਜਦਕਿ ਹਾਈ ਕੋਰਟ ਨੇ ਉਨ੍ਹਾਂ ਨੂੰ ਚਾਰ ਹਫ਼ਤਿਆਂ ਦੀ ਰਾਹਤ ਦਿੱਤੀ ਸੀ। ਨਵਾਜ਼ ਲੰਡਨ ਜਾਣ ਤੋਂ ਪਹਿਲਾਂ ਅਲ-ਅਜੀਜੀਆ ਭ੍ਰਿਸ਼ਟਾਚਾਰ ਮਾਮਲੇ ’ਚ ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ 7 ਸਾਲ ਕੈਦ ਦੀ ਸਜ਼ਾ ਕੱਟ ਰਹੇ ਸਨ।
ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) (ਪੀ. ਐੱਮ. ਐੱਲ.-ਐੱਨ.) ਨੇ ਲਗਭਗ ਸਾਫ ਕਰ ਦਿੱਤਾ ਹੈ। ਨਵਾਜ਼ ਨੂੰ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਲਿਆਂਦਾ ਜਾਵੇਗਾ ਤੇ ਖ਼ਾਨ ਨਾਲ ਉਸ ਦਾ ਮੁਕਾਬਲਾ ਹੋਵੇਗਾ। ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾਹ ਨੇ ਹਾਲ ਹੀ ’ਚ ਹੀ ਐਲਾਨ ਕੀਤਾ ਸੀ ਕਿ ਨਵਾਜ਼ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਵਾਪਸ ਆਉਣਗੇ ਤੇ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲਣਗੇ।
ਉਨ੍ਹਾਂ ਕਿਹਾ, ‘‘ਪਾਰਟੀ ’ਚ ਨਵਾਜ਼ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।’’ ਖ਼ਬਰਾਂ ਮੁਤਾਬਕ ਪਾਕਿਸਤਾਨ ਦੀ ਚੋਣ ਕਮਿਸ਼ਨ ਤੈਅ ਸਮੇਂ ਤੋਂ ਇਕ ਸਾਲ ਪਹਿਲਾਂ ਅਕਤੂਬਰ ਤਕ ਆਮ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਬਰਖ਼ਾਸਤ ਪ੍ਰਧਾਨ ਮੰਤਰੀ ਖ਼ਾਨ ਨੇ ਕਿਹਾ ਕਿ ਯੋਜਨਾ ਮੁਤਾਬਕ ਨਵਾਜ਼ ਨੂੰ ਸਤੰਬਰ ਦੇ ਅਖੀਰ ਤਕ ਪਾਕਿਸਤਾਨ ਲਿਆਇਆ ਜਾਵੇਗਾ।

Comment here