ਅਪਰਾਧਸਿਆਸਤਖਬਰਾਂਦੁਨੀਆ

ਨਵਾਜ਼ ਸ਼ਰੀਫ ਵਾਪਸੀ ਲਈ ਪੂਰੀ ਤਰ੍ਹਾਂ ਫਿੱਟ-ਪਾਕਿ

ਕਰਾਚੀ-ਪਾਕਿਸਤਾਨ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਸਥਿਤੀ ਦੇ ਨਿਰਧਾਰਨ ਲਈ ਪੰਜਾਬ ਸਰਕਾਰ ਤੋਂ ਇਕ ਮੈਡੀਕਲ ਬੋਰਡ ਜਾਂ ਕਮੇਟੀ ਗਠਿਤ ਕਰਨ ‘ਤੇ ਵਿਚਾਰ ਕਰਨ ਨੂੰ ਕਿਹਾ। ਸਾਬਕਾ ਪ੍ਰਧਾਨ ਮੰਤਰੀ ਨੂੰ ਨਵੰਬਰ 2019 ‘ਚ ਹਾਈਕੋਰਟ ਦੀ ਇਕ ਬੈਂਚ ਵਲੋਂ ਡਾਕਟਰੀ ਇਲਾਜ ਲਈ ਚਾਰ ਹਫਤੇ ਦੇ ਲਈ ਵਿਦੇਸ਼ ਯਾਤਰਾ ਕਰਨ ਦੀ ਆਗਿਆ ਦਿੱਤੀ ਗਈ ਸੀ। ਡਾਕਟਰਾਂ ਵਲੋਂ ਉਨ੍ਹਾਂ ਦੀ ਸਿਹਤ ਠੀਕ ਹੋਣ ‘ਤੇ ਯਾਤਰਾ ਲਈ ਫਿੱਟ ਘੋਸ਼ਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਪਾਕਿਸਤਾਨ ਜਾਣਾ ਸੀ। ਸੰਘੀ ਕੈਬਨਿਟ ਦੇ ਨਿਰਦੇਸ਼ਾਂ ‘ਤੇ ਮਾਮਲੇ ‘ਚ ਪਾਕਿਸਤਾਨ ਦੇ ਅਟਾਰਨੀ ਜਨਰਲ ਨੇ ਸ਼ਰੀਫ ਦੇ ਪਰਿਵਾਰ ਖਿਲਾਫ਼ ਕੋਰਟ ‘ਚ ਦਾਇਰ ਹਲਫਨਾਮੇ ਦਾ ਉਲੰਘਣ ਕਰਨ ਦੇ ਦੋਸ਼ ‘ਚ ਕਾਰਵਾਈ ਸ਼ੁਰੂ ਕਰਨ ਲਈ ਲਾਹੌਰ ਹਾਈਕੋਰਟ ‘ਚ ਅਪੀਲ ਕੀਤੀ ਹੈ।
ਅਟਾਰਨੀ ਜਨਰਲ ਨੇ ਕਿਹਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਨਵਾਜ਼ ਸ਼ਰੀਫ ਨੇ ਅਦਾਲਤ ਦੇ ਸਾਹਮਣੇ ਵਾਪਸ ਜਾਣ ਦਾ ਹਰਫਨਾਮਾ ਦਿੱਤਾ ਸੀ। ਉਨ੍ਹਾਂ ਨੇ ਕੋਰਟ ਅਪੀਲ ਕੀਤੀ ਕਿ ਮੈਡੀਕਲ ਬੋਰਡ ਪਟੀਸ਼ਨਕਰਤਾ ਵਲੋਂ ਉੱਚ ਕੋਰਟ ਦੇ ਸਾਹਮਣੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਕਰਨ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਸਾਰੇ ਦਿੱਤੇ ਗਏ ਤੱਥਾਂ ਅਤੇ ਜਨਤਕ ਗਤੀਵਿਧੀਆਂ ਨੂੰ ਦੇਖਦੇ ਹੋਏ ਉਨ੍ਹਾਂ ਦਾ ਮੁੱਲਾਂਕਣ ਕਰੋ। ਉਨ੍ਹਾਂ ਨੇ ਕੋਰਟ ‘ਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਹਾਈਕੋਰਟ ਦੇ ਸਾਹਮਣੇ ਪੇਸ਼ ਕੀਤੇ ਗਏ ਹਲਫਨਾਮੇ ਮੁਤਾਬਕ ਪਾਕਿਸਤਾਨ ਵਾਪਸ ਆਉਣ ਲਈ ਫਿੱਟ ਸਨ। ਏ.ਜੀ.ਪੀ. ਦਫਤਰ ਨੇ ਕਿਹਾ ਕਿ ਇਸ ਮਾਮਲੇ ‘ਚ ਹਾਈਕੋਰਟ ਦੇ ਆਦੇਸ਼ ਦੇ ਮੁਤਾਬਕ ਕਾਰਵਾਈ ਹੋਵੇਗੀ।

Comment here