ਸਿਆਸਤਖਬਰਾਂਦੁਨੀਆ

ਨਵਾਜ਼ ਸ਼ਰੀਫ ਅਗਲੇ ਮਹੀਨੇ ਵਤਨ ਪਰਤਣਗੇ

ਇਸਲਾਮਾਬਾਦ-ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ. ਐੱਨ. ) ਦੇ ਸੁਪਰੀਮੋ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਗਲੇ ਮਹੀਨੇ ਲੰਡਨ ਤੋਂ ਦੇਸ਼ ਪਰਤਣਗੇ, ਜਿੱਥੇ ਉਹ ਲਗਭਗ ਚਾਰ ਸਾਲਾਂ ਤੋਂ ਸਵੈ-ਜਲਾਵਤ ਵਿੱਚ ਰਹਿ ਰਹੇ ਹਨ। ਰਿਪੋਰਟ ਮੁਤਾਬਕ ਇਸ ਦਾ ਦਾਅਵਾ ਆਰਥਿਕ ਮਾਮਲਿਆਂ ਦੇ ਮੰਤਰੀ ਅਯਾਜ਼ ਸਾਦਿਕ ਨੇ ਇਕ ਟੀ. ਵੀ. ਪ੍ਰੋਗਰਾਮ ’ਚ ਕੀਤਾ। ਸਾਦਿਕ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੇਸ਼ ’ਚ ਹੋਣ ਵਾਲੀਆਂ 2023 ਦੀਆਂ ਆਮ ਚੋਣਾਂ ਲਈ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ ਅਜਿਹਾ ਲੱਗ ਰਿਹਾ ਹੈ ਕਿ ਮਾਰਚ ਜਾਂ ਜੂਨ 2023 ਵਿਚਕਾਰ ਅਸੈਂਬਲੀਆਂ ਭੰਗ ਹੋ ਜਾਣਗੀਆਂ।
ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਆਪਣੀ ਬੀਮਾਰੀ ਦੇ ਚੱਲਦਿਆਂ ਨਵੰਬਰ 2019 ’ਚ ਲੰਡਨ ਲਈ ਰਵਾਨਾ ਹੋਏ ਸੀ ਕਿਉਂਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਨੂੰ ਡਾਕਟਕੀ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। 2018 ’ਚ ਇਕ ਜਵਾਬਦੇਹੀ ਅਦਾਲਤ ਨੇ ਨਵਾਜ਼ ਸ਼ਰੀਫ ਨੂੰ ਅਲ-ਅਜ਼ੀਜ਼ੀਆ ਸਟੀਲ ਮਿੱਲਜ਼ ਭ੍ਰਿਸ਼ਟਾਚਾਰ ਮਾਮਲੇ ’ਚ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਉਸਨੂੰ ਕੁੱਲ 11 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ਅਤੇ ਐਵਨਫੀਲਡ ਸੰਪਤੀਆਂ ਦੇ ਮਾਮਲੇ ’ਚ 1.3 ਬਿਲੀਅਨ ਪੀ. ਕੇ. ਆਰ. ਜ਼ੁਰਮਾਨਾ ਲਗਾਇਆ ਸੀ। ਹਾਲਾਂਕਿ 2019 ’ਚ ਲਾਹੌਰ ਹਾਈ ਕੋਰਟ ਨੇ ਉਨ੍ਹਾਂ ਸਜ਼ਾ ਨੂੰ ਮੁਅੱਤਲ ਕਰਨ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨੂੰ ਡਾਕਟਰੀ ਇਲਾਜ ਲਈ ਵਿਦੇਸ਼ ਜਾਣ ਦੀ ਮਨਜੂਰੀ ਦਿੱਤੀ ਸੀ।

Comment here