ਆਪਣੀ ਅਦਾਕਾਰੀ ਨਾਲ ਬਾਲੀਵੁੱਡ ਚ ਲੋਹਾ ਮੰਨਵਾਉਣ ਵਾਲੇ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨੂੰ ਸਿਨੇਮਾ ਵਿਚ ਉਨ੍ਹਾਂ ਦੇ ਯੋਗਦਾਨ ਲਈ ‘ਐਕਸੀਲੈਂਸ ਇਨ ਸਿਨੇਮਾ ਐਵਾਰਡ’ ਦਿਤਾ ਗਿਆ ਹੈ। ਦੱਸ ਦਈਏ ਕਿ ਨਵਾਜ਼ੂਦੀਨ ਨੂੰ ਹਿੰਦੀ ਸਿਨੇਮਾ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ‘ਐਕਸੀਲੈਂਸ ਇਨ ਸਿਨੇਮਾ ਐਵਾਰਡ’ ਦਿਤਾ ਗਿਆ ਹੈ। ਦੁਬਈ ‘ਚ ਆਯੋਜਿਤ ਫਿਲਮਫੇਅਰ ਮਿਡਲ ਈਸਟ ਅਚੀਵਰਸ ਨਾਈਟ ‘ਚ ਨਵਾਜ਼ੂਦੀਨ ਨੂੰ ‘ਐਕਸੀਲੈਂਸ ਇਨ ਸਿਨੇਮਾ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਨਵਾਜ਼ੂਦੀਨ ਸਿੱਦੀਕੀ ਨੇ ਕਿਹਾ, ”ਇਕ ਕਲਾਕਾਰ ਲਈ ਦਰਸ਼ਕਾਂ ਦੇ ਪਿਆਰ ਅਤੇ ਉਸ ਦੇ ਕੰਮ ਦੀ ਤਾਰੀਫ਼ ਤੋਂ ਵੱਡਾ ਕੋਈ ਇਨਾਮ ਨਹੀਂ ਹੈ। ਦੁਬਈ ਵਿਚ ਮੇਰੇ ਲਈ ਇੰਨਾ ਪਿਆਰ ਦੇਖ ਕੇ ਮੈਂ ਖੁਸ਼ ਹਾਂ।
ਨਵਾਜ਼ੂਦੀਨ ਸਿੱਦੀਕੀ ਨੂੰ ਮਿਲਿਆ ‘ਐਕਸੀਲੈਂਸ ਇਨ ਸਿਨੇਮਾ ਐਵਾਰਡ’

Comment here