ਅਜਬ ਗਜਬਖਬਰਾਂ

ਨਵਜੰਮੇ ਬੱਚੇ ਨੂੰ ਮਾਂ ਨੇ ਕਤੂਰੇ ਕੋਲ ਸੁੱਟ’ਤਾ, ਕੁੱਤੀ ਨੇ ਕੀਤੀ ਹਿਫ਼ਾਜ਼ਤ

ਛੱਤੀਸਗੜ੍ਹ-ਇਥੋਂ ਦੇ ਮੁੰਗੇਲੀ ਜ਼ਿਲ੍ਹੇ ਦੇ ਪਿੰਡ ਸਰਿਸਟਲ ਵਿਚ ਇਕ ਮਾਂ ਨੇ ਆਪਣੇ 1 ਦਿਨ ਦੇ ਨਵਜੰਮੇ ਬੱਚੇ ਨੂੰ ਕਤੂਰੇ ਦੇ ਕੋਲ ਸੁੱਟ ਦਿੱਤਾ ਪਰ ਕੁੱਤੀ ਨੇ ਉਸ ਦਾ ਕੋਈ ਨੁਕਸਾਨ ਨਹੀਂ ਕੀਤਾ ਸਗੋਂ ਸਰਦੀ ਦੇ ਮੌਸਮ ਵਿਚ ਉਸ ਨੂੰ ਠੰਢ ਤੋਂ ਬਚਾਇਆ ਅਤੇ ਰਾਤ ਭਰ ਆਪਣੇ ਬੱਚੇ ਵਾਂਗ ਦੇਖਭਾਲ ਕੀਤੀ। ਇਸ ਘਟਨਾ ਤੋਂ ਪਿੰਡ ਵਾਸੀ ਵੀ ਹੈਰਾਨ ਹਨ।
ਜੀਭ ਨਾਲ ਚੱਟ ਕੇ ਕੁੜੀ ਨੂੰ ਸਾਫ਼ ਕੀਤਾ
ਸੂਚਨਾ ਮਿਲਣ ’ਤੇ ਸਰਪੰਚ ਬਿਨਾਂ ਦੇਰੀ ਕੀਤੇ ਲੜਕੀ ਨੂੰ ਹਸਪਤਾਲ ਲੈ ਗਿਆ। ਬਾਅਦ ਵਿਚ ਪੁਲਸ ਵੀ ਹਸਪਤਾਲ ਪਹੁੰਚ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹ ਮਾਸੂਮ ਠੰਡ ਵਿਚ ਰਾਤ ਭਰ ਇਨ੍ਹਾਂ ਪਸ਼ੂਆਂ ਵਿਚਕਾਰ ਰਿਹਾ, ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਜਾਨਵਰ ਨਵਜੰਮੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਸਨ ਪਰ ਉਹ ਸਾਰੇ ਉਸਦੀ ਰੱਖਿਆ ਕਰਦੇ ਰਹੇ। ਕੁੱਤਿਆਂ ਨੇ ਕੁੜੀ ਨੂੰ ਜੀਭ ਨਾਲ ਚੱਟ ਕੇ ਸਾਫ਼ ਕਰ ਦਿੱਤਾ।
ਬੱਚੀ ਪੂਰੀ ਤਰ੍ਹਾਂ ਤੰਦਰੁਸਤ
ਪੁਲਸ ਦੇ ਜਾਂਚ ਅਧਿਕਾਰੀ ਚਿੰਤਾਰਾਮ ਬਿਜਵਾਰ ਨੇ ਦੱਸਿਆ ਕਿ ਲਾਵਾਰਿਸ ਲੜਕੀ ਨੂੰ ਚਾਈਲਡ ਲਾਈਨ ਹਵਾਲੇ ਕਰ ਦਿੱਤਾ ਗਿਆ ਹੈ। ਡਾਕਟਰਾਂ ਅਨੁਸਾਰ ਬੱਚੀ ਦੀ ਹਾਲਤ ਆਮ ਵਾਂਗ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਇਸਦੇ ਨਾਲ ਹੀ ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸਨੇ ਕਿਸ ਹਾਲਾਤ ਵਿਚ ਅਜਿਹੇ ਜਾਨਵਰਾਂ ਨੂੰ ਮਾਸੂਮ ਦੇ ਹਵਾਲੇ ਕੀਤਾ।

Comment here