ਸਿਆਸਤਖਬਰਾਂ

ਨਵਜੋਤ ਸਿੱਧੂ ਨੂੰ ਰਾਘਵ ਨੇ ਪੰਜਾਬ ਸਿਆਸਤ ਦੀ ਰਾਖੀ ਸਾਵੰਤ ਕਿਹਾ

ਚੰਡੀਗੜ- ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਦੇ ਨਾਲ ਨਾਲ ਸਿਆਸੀ ਸਰਗਰਮੀ ਵੀ ਤੇਜ਼ ਹੋ ਰਹੀ ਹੈ ਤੇ ਇਸ ਦੌਰਾਨ ਸਿਆਸੀ ਵਿਰੋਧੀ ਇਕ ਦੂਜੇ ਤੇ ਸ਼ਬਦੀ ਹੱਲੇ ਵੀ ਤੇਜ਼ ਕਰ ਰਹੇ ਹਨ। ‘ਆਮ ਆਦਮੀ ਪਾਰਟੀ’ ਦੇ ਇੰਚਾਰਜ ਰਾਘਵ ਚੱਢਾ ਨੇ ਅੱਜ ਪੰਜਾਬ ਕਾਂਗਰਸ ਦੇ ਮੁਖੀ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਵਿਨਿੰਆ ਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਕਿਹਾ । ਰਾਘਵ ਦਾ ਇਹ ਬਿਆਨ ਨਵਜੋਤ ਸਿੰਘ ਸਿੱਧੂ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ’ਚ ਇਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿੰਦਾ ( ਕੀਤੀ ਸੀ। ਰਾਘਵ  ਨੇ ਟਵੀਟ ਕੀਤਾ, ‘ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ – ਨਵਜੋਤ ਸਿੰਘ ਸਿੱਧੂ – ਨੂੰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲਗਾਤਾਰ ਹਮਲਾਵਰ ਰਹਿਣ ਦੇ ਲਈ ਕਾਂਗਰਸ  ਹਾਈਕਮਾਨ ਨੇ ਝਿੜਕਿਆ ਹੈ… ਇਸ ਲਈ ਉਨ੍ਹਾਂ ਨੇ ਆਪਣੇ ਵੱਲੋੰ ਧਿਆਨ ਹਟਾਉਣ ਲਈ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ ਹੈ।

Comment here