ਅਪਰਾਧਸਿਆਸਤਖਬਰਾਂ

ਅਜੇ ਨਹੀਂ ਹੋਵੇਗੀ ਨਵਜੋਤ ਸਿੱਧੂ ਦੀ ਰਿਹਾਈ

ਪਟਿਆਲਾ-ਰੋਡ ਰੇਜ਼ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਭੁਗਤ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਗਣਤੰਤਰਤਾ ਦਿਵਸ ‘ਤੇ ਰਿਹਾਈ ਦਾ ਮਾਮਲਾ ਖਟਾਈ ‘ਚ ਪੈ ਗਿਆ ਹੈ। ਜੇਲ੍ਹ ਵਿਭਾਗ ਵੱਲੋਂ ਚੰਗੇ ਆਚਰਣ ਦੇ ਚਲਦੇ ਰਿਹਾਈ ਲਈ ਕੈਦੀ ਦੀਆਂ ਦੀ ਇੱਕ ਸੂਚੀ ਭਗਵੰਤ ਮਾਨ ਸਰਕਾਰ ਨੂੰ ਭੇਜੀ ਗਈ ਸੀ, ਪਰੰਤੂ ਸਰਕਾਰ ਨੇ ਉਹ ਵਾਪਸ ਭੇਜ ਦਿੱਤੀ, ਜਿਸ ਕਾਰਨ ਹੁਣ ਸਿੱਧੂ ਨੂੰ ਜੇਲ੍ਹ ਵਿੱਚ ਹੀ ਇਹ ਦਿਹਾੜਾ ਮਨਾਉਣਾ ਪੈ ਰਿਹਾ ਹੈ। ਸਿੱਧੂ ਦੀ ਰਿਹਾਈ ਨਾ ਹੋਣ ‘ਤੇ ਪਤਨੀ ਨਵਜੋਤ ਕੌਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਇੱਕ ਖਤਰਨਾਕ ‘ਅਪਰਾਧੀ’ ਹੈ, ਉਸ ਤੋਂ ਬਚ ਕੇ ਰਹੋ। ਇਸਤੋਂ ਪਹਿਲਾਂ ਅੱਜ ਰਿਹਾਈ ਨੂੰ ਲੈ ਕੇ ਪਟਿਆਲਾ ਵਿੱਚ ਕਾਂਗਰਸੀ ਪੂਰੀ ਤਰ੍ਹਾਂ ਉਤਸ਼ਾਹ ਵਿੱਚ ਸਨ ਅਤੇ ਮਾਰਚ ਵੀ ਕੀਤਾ ਜਾਣਾ ਸੀ। ਸਿੱਧੂ ਦੇ ਹੱਕ ਵਿੱਚ ਸ਼ਹਿਰ ਵਿੱਚ ਵੱਖ ਵੱਖ ਥਾਵਾਂ ‘ਤੇ ਪੋਸਟਰ ਵੀ ਲਗਾਏ ਗਏ ਸਨ। ਪਰੰਤੂ ਰਿਹਾਈ ਨਾ ਹੋਣ ਕਾਰਨ ਸਮਰਥਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।
ਨਵਜੋਤ ਕੌਰ ਦਾ ਸਰਕਾਰ ‘ਤੇ ਫੁੱਟਿਆ ਗੁੱਸਾ
ਪੰਜਾਬ ਸਰਕਾਰ ਵੱਲੋਂ ਸਿੱਧੂ ਨੂੰ ਰਿਹਾਅ ਨਾ ਕਰਨ ‘ਤੇ ਪਤਨੀ ਨਵਜੋਤ ਕੌਰ ਦਾ ਸਰਕਾਰ ‘ਤੇ ਗੁੱਸਾ ਫੁੱਟਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ਸਿੱਧੂ ਇੱਕ ਵੱਡਾ ਅਪਰਾਧੀ ਹੈ, ਜਿਸਦੇ ਬਾਹਰ ਆਉਣ ਨਾਲ ਮਾਹੌਲ ਵਿਗੜ ਸਕਦਾ ਹੈ, ਲੋਕਾਂ ਨੂੰ ਉਨ੍ਹਾਂ ਕੋਲੋਂ ਬਚ ਕੇ ਰਹਿਣ। ਸ਼ਾਇਦ ਇਸ ਲਈ ਹੀ ਸਰਕਾਰ ਉਨ੍ਹਾਂ ਨੂੰ ਗਣਤੰਤਰ ਦਿਵਸ *ਤੇ ਮਿਲਣ ਵਾਲੇ ਰਿਹਾਈ ਦਾ ਲਾਭ ਨਹੀਂ ਦੇ ਰਹੀ ਹੈ। ਦੱਸ ਦੇਈਏ ਕਿ ਨਵਜੋਤ ਸਿੱਧੂ 34 ਸਾਲ ਪੁਰਾਣੇ ਰੋਡ ਰੇਜ਼ ਮਾਮਲੇ ਵਿੱਚ ਸਜ਼ਾ ਕੱਟ ਰਹੇ ਹਨ। ਉਨ੍ਹਾਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ, ਜਿਥੇ ਸਿੱਧੂ ਨੂੰ 7 ਮਹੀਨੇ ਪੂਰੇ ਹੋ ਗਏ ਹਨ ਅਤੇ ਜੇਲ੍ਹ ਵਿੱਚ ਚੰਗੇ ਆਚਰਣ ਦੇ ਚਲਦਿਆਂ ਗਣਤੰਤਰਤਾ ਦਿਵਸ ‘ਤੇ ਉਨ੍ਹਾਂ ਦੀ ਰਿਹਾਈ ਦੇ ਪੂਰੇ ਆਸਾਰ ਸਨ।

Comment here