ਸਿਆਸਤਖਬਰਾਂਚਲੰਤ ਮਾਮਲੇ

ਨਵਜੋਤ ਨੂੰ ਵੀ ਆਪਣੇ ਹਲਕੇ ਲਈ ਸਟਾਰ ਪ੍ਰਚਾਰਕ ਦੀ ਲੋੜ ਪੈ ਗਈ

ਅੰਮ੍ਰਿਤਸਰ- ਨਵਜੋਤ ਸਿੱਧੂ ਖੁਦ ਸਟਾਰ ਹਨ, ਵਧੀਆ ਪਰਚਾਰਕ ਹਨ, ਪਰ ਉਹਨਾਂ ਨੂੰੰ ਵੀ ਆਪਣੇ ਹਲਕੇ ਚ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਦੀ ਲੋੜ ਪੈ ਗਈ। ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਮੰਗਲਵਾਰ ਨੂੰ ਅੰਮ੍ਰਿਤਸਰ ‘ਚ ਹਾਟ ਸੀਟ ‘ਤੇ ਪਾਰਟੀ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ ਉੱਤਰੀ ਹਲਕੇ ਤੋਂ ਉਮੀਦਵਾਰ ਸੁਨੀਲ ਦੱਤੀ ਦੇ ਸਮਰਥਨ ‘ਚ ਰੋਡ ਸ਼ੋਅ ਕੱਢਿਆ। ਰਾਤ ਸਾਢੇ ਅੱਠ ਵਜੇ ਦੇ ਕਰੀਬ ਬਟਾਲਾ ਰੋਡ ਤੋਂ ਸ਼ੁਰੂ ਹੋ ਕੇ 25 ਤੋਂ 30 ਮਿੰਟ ‘ਚ ਅੱਧਾ ਕਿਲੋਮੀਟਰ ਪੈਦਲ ਚੱਲ ਕੇ ਪ੍ਰਦਰਸ਼ਨ ਦੀ ਸਮਾਪਤੀ ਕੀਤੀ ਅਤੇ ਵਾਪਸੀ ਲਈ ਰਵਾਨਾ ਹੋਈ | ਰੂਪਨਗਰ ਜ਼ਿਲ੍ਹੇ ਵਿੱਚ ਪ੍ਰਚਾਰ ਤੋਂ ਬਾਅਦ ਪ੍ਰਿਅੰਕਾ ਗਾਂਧੀ  ਅੰਮ੍ਰਿਤਸਰ ਪਹੁੰਚੀ। ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਦੱਤੀ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਇੱਥੋਂ ਉਹ ਸਿੱਧਾ ਬਟਾਲਾ ਰੋਡ ’ਤੇ ਪੁੱਜੀ ਅਤੇ ਉਥੋਂ ਰੈਲੀ ਲਈ ਤਿਆਰ ਕੀਤੀ ਖੁੱਲ੍ਹੀ ਕਾਰ ’ਚ ਸਵਾਰ ਹੋ ਗਈ। ਇਸ ਦੌਰਾਨ ਸਿੱਧੂ ਅਤੇ ਦੱਤੀ ਉਸ ਦੇ ਪਿੱਛੇ ਖੜ੍ਹੇ ਸਨ। ਸ਼ਾਮ ਕਰੀਬ 7.45 ਵਜੇ ਸ਼ੁਰੂ ਹੋਇਆ ਪ੍ਰਿਯੰਕਾ ਗਾਂਧੀ ਦਾ ਰੋਡ ਸ਼ੋਅ ਕਰੀਬ ਅੱਧਾ ਕਿਲੋਮੀਟਰ ਚੱਲਣ ਤੋਂ ਬਾਅਦ ਅੱਧੇ ਘੰਟੇ ਵਿੱਚ ਸਮਾਪਤ ਹੋ ਗਿਆ। ਇਸ ਦੌਰਾਨ ਦੱਤੀ ਤੋਂ ਨਾਰਾਜ਼ ਦਿਨੇਸ਼ ਬੱਸੀ ਪੇਸ਼ ਨਹੀਂ ਹੋਏ, ਜਦਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜ ਕੰਵਲਪ੍ਰੀਤ ਸਿੰਘ ਲੱਕੀ ਅਤੇ ਸਾਬਕਾ ਕੌਂਸਲਰ ਤੇ ਅਗਰਵਾਲ ਸਮਾਜ ਦੇ ਮੁਖੀ ਰਜਤ ਅਗਰਵਾਲ ਹਾਜ਼ਰ ਹੋਏ। ਸੁਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਨੇ ਵੱਖ-ਵੱਖ ਹਵਾਲੇ ਦਿੰਦਿਆ ਕਿਹਾ ਕਿ ਕੈਪਟਨ ਦੀ ਸਰਕਾਰ ਨੇ  ਸਾਢੇ ਚਾਰ ਸਾਲ ਕੰਮ ਕੀਤਾ ਪਰ ਉਨ੍ਹਾਂ ਦੀ ਨੀਤ ਬਦਲ ਗਈ ਅਤੇ ਹਾਈ ਕਮਾਂਡ ਨੇ ਬੜੀ ਫ਼ੁਰਤੀ ਨਾਲ ਕੈਪਟਨ ਨੂੰ ਘਰ ਤੋਰਿਆ ਜੋ ਕਾਂਗਰਸ ਸਰਕਾਰ ਨੂੰ ਭਾਜਪਾ ਦੀ ਝੋਲੀ ਪਾ ਕੇ ਸੱਤਾ ਹੰਡਾਅ ਰਿਹਾ ਸੀ। ਪੰਜਾਬ ਦੇ ਲੋਕ ਤੁਰਤ ਬਦਲਾਅ ਚਾਹੁੰਦੇ ਸੀ। ਜਿਸ ਕਰ ਕੇ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ , ਜਿਨ੍ਹਾਂ  111 ਦਿਨਾ ਵਿਚ ਅਜਿਹਾ ਪ੍ਰਵਰਤਨ ਲਿਆਂਦਾ ਜਿਸ ਤੋਂ ਜਨਤਾ ਸਮੇਤ ਪਾਰਟੀ ਲੀਡਰਸ਼ਿਪ ਖ਼ੁਸ਼ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ ਉੱਤਰੀ ਤੋਂ ਉਮੀਦਵਾਰ ਸੁਨੀਲ ਦੱਤੀ ਨੇ ਕਾਰ ਦੀ ਸਨਰੂਫ ਤੋਂ ਬਾਹਰ ਆ ਕੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਮੰਗੀਆਂ। ਐਲੀਵੇਟਿਡ ਰੋਡ ਤੋਂ ਪ੍ਰਿਅੰਕਾ ਗਾਂਧੀ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਬਟਾਲਾ ਰੋਡ ਤੋਂ ਸੈਲੀਬ੍ਰੇਸ਼ਨ ਮਾਲ ਤੱਕ ਵੱਡੀ ਭੀੜ ਨੇ ਪ੍ਰਿਅੰਕਾ ਦਾ ਸਵਾਗਤ ਕੀਤਾ।

Comment here