ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਨਰਸਿੰਗ ਹੋਮ ਹਮਲੇ ਲਈ ਰੂਸ-ਯੂਕ੍ਰੇਨ ਨੂੰ ਜ਼ਿੰਮੇਵਾਰ-ਸੰਯੁਕਤ ਰਾਸ਼ਟਰ

ਵਾਸ਼ਿੰਗਟਨ-ਰੂਸ ਤੇ ਯੂਕਰੇਨ ਜੰਗ ਕਾਰਨ ਦੋਹਾਂ ਦੇਸ਼ਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਰੂਸ ਵੱਲੋਂ ਫਰਵਰੀ ਦੇ ਆਖਿਰ ‘ਚ ਯੂਕ੍ਰੇਨ ‘ਤੇ ਹਮਲੇ ਕੀਤੇ ਜਾਣ ਦੇ ਕਰੀਬ ਦੋ ਹਫ਼ਤੇ ਬਾਅਦ ਕ੍ਰੈਮਲਿਨ ਸਮਰਥਿਤ ਵਿਦਰੋਹੀਆਂ ਨੇ ਪੂਰਬੀ ਲੁਹਾਂਸਕ ਖੇਤਰ ਦੇ ਇਕ ਨਰਸਿੰਗ ਹੋਮ ‘ਤੇ ਹਮਲਾ ਕੀਤਾ ਸੀ। ਸੰਯੁਕਤ ਰਾਸ਼ਟਰ ਨੇ ਇਸ ਹਮਲੇ ਲਈ ਰੂਸ ਦੇ ਨਾਲ-ਨਾਲ ਯੂਕ੍ਰੇਨ ਨੂੰ ਵੀ ਸਾਮਾਨ ਰੂਪ ਨਾਲ ਜ਼ਿੰਮੇਵਾਰ ਠਹਿਰਾਇਆ ਹੈ। ਇਸ ਹਮਲੇ ਕਾਰਨ ਕਈ ਮਰੀਜ਼ ਬਿਨਾ ਬਿਜਲੀ-ਪਾਣੀ ਦੇ ਨਰਸਿੰਗ ਹੋਣ ਦੀ ਇਮਾਰਤ ‘ਚ ਫਸ ਗਏ ਸਨ। ਜ਼ਿਕਰਯੋਗ ਹੈ ਕਿ 11 ਮਾਰਚ ਨੂੰ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ 580 ਕਿਲੋਮੀਟਰ ਦੱਖਣੀ ਪੂਰਬ ਦੇ ਪਿੰਡ ਸਟਾਰਾ ਕ੍ਰਾਸਨਯਾਂਕਾ ਸਥਿਤ ਹੋਮ ‘ਤੇ ਹਮਲਾ ਕੀਤਾ ਗਿਆ ਸੀ।ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਨਰਸਿੰਗ ਹੋਮ ‘ਚ ਮੌਜੂਦ 71 ਮਰੀਜ਼ਾਂ ‘ਚੋਂ ਘਟੋ-ਘੱਟ 22 ਬਚਣ ‘ਚ ਸਫਲ ਰਹੇ ਪਰ ਮ੍ਰਿਤਕਾਂ ਦੀ ਅਸਲ ਗਿਣਤੀ ਅਜੇ ਵੀ ਪਤਾ ਨਹੀਂ ਹੈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ, ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਮਲੇ ਲਈ ਯੂਕ੍ਰੇਨ ਦੀਆਂ ਹਥਿਆਰਬੰਦ ਸੈਨਾਵਾਂ ਸਮਾਨ ਰੂਪ ਨਾਲ ਜ਼ਿੰਮੇਵਾਰ ਹਨ ਕਿਉਂਕਿ ਹਮਲੇ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਨਰਸਿੰਗ ਹੋਮ ਦੀ ਇਮਾਰਤ ਦੇ ਅੰਦਰ ਤੋਂ ਮੋਰਚਾ ਸੰਭਾਲਿਆ ਸੀ ਜਿਸ ਨੇ ਇਮਾਰਤ ਨੂੰ ਦੁਸ਼ਮਣ ਸੈਨਾ ਦੇ ਨਿਸ਼ਾਨੇ ‘ਤੇ ਲਿਆਉਣ ਦਾ ਕੰਮ ਕੀਤਾ।

Comment here