ਨਵੀਂ ਦਿੱਲੀ – ਭਾਰਤ ਦੇ ਮਨੀਸ਼ ਨਰਵਾਲ ਤੇ ਰੁਬੀਨਾ ਫ੍ਰਾਂਸਿਸ ਨੇ ਬੁੱਧਵਾਰ ਨੂੰ ਫਰਾਂਸ ਦੇ ਚੈਟੋਰਾਕਸ ‘ਚ ਵਿਸ਼ਵ ਸ਼ੂਟਿੰਗ ਪੈਰਾ ਸਪੋਰਟਸ ਵਿਸ਼ਵ ਕੱਪ ‘ਚ 10 ਮੀਟਰ ਪੀ6 ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਭਾਰਤ ਲਈ ‘ਚ ਤੀਜਾ ਸੋਨ ਤਮਗਾ ਜਿੱਤਿਆ। ਨਰਵਾਲ ਅਤੇ ਰੁਬੀਨਾ ਨੇ 565 ਦੇ ਵਿਸ਼ਵ ਰਿਕਾਰਡ ਕੁਆਲੀਫਾਇੰਗ ਸਕੋਰ ਨਾਲ ਫਾਈਨਲ ਵਿੱਚ ਥਾਂ ਬਣਾਈ। ਭਾਰਤੀ ਜੋੜੀ ਨੇ ਫਾਈਨਲ ‘ਚ ਚੀਨ ਦੀ ਯਾਂਗ ਚਾਓ ਅਤੇ ਮਿਨ ਲੀ ਦੀ ਜੋੜੀ ਨੂੰ 17-11 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਭਾਰਤੀ ਜੋੜੀ ਨੇ ਕੁੱਲ 274.3 ਦਾ ਸਕੋਰ ਖੜ੍ਹਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਜੂਨ ਬੁੱਧਵਾਰ ਨੂੰ ਮਨੀਸ਼ ਨਰਵਾਲ ਤੇ ਰੁਬੀਨਾ ਫਰਾਂਸਿਸ ਦੀ ਜੋੜੀ ਨੂੰ ਚੈਟੋਰਾਕਸ ਪੈਰਾ ਸ਼ੂਟਿੰਗ ਵਿਸ਼ਵ ਕੱਪ ਵਿੱਚ ਪੀ6-10 ਮੀਟਰ ਏਅਰ ਪਿਸਟਲ ਮਿਸ਼ਰਤ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ‘ਤੇ ਵਧਾਈ ਦਿੱਤੀ। ਨਰਵਾਲ ਅਤੇ ਫਰਾਂਸਿਸ ਨੇ ਚੀਨ ਦੇ ਯਾਂਗ ਚਾਓ ਅਤੇ ਮਿਨ ਲੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਪੀ.ਐੱਮ. ਮੋਦੀ ਨੇ ਆਪਣੇ ਟਵਿੱਟਰ ‘ਤੇ ਲਿਖਿਆ, “ਮਨੀਸ਼ ਨਰਵਾਲ ਅਤੇ ਰੁਬੀਨਾ ਫਰਾਂਸਿਸ ‘ਤੇ ਮਾਣ ਹੈ ਕਿ ਉਨ੍ਹਾਂ ਚੈਟੋਰਾਕਸ 2022 ‘ਚ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਉਨ੍ਹਾਂ ਨੂੰ ਇਸ ਵਿਸ਼ੇਸ਼ ਜਿੱਤ ਦੇ ਲਈ ਵਧਾਈ। ਉਨ੍ਹਾਂ ਨੂੰ ਆਗਾਮੀ ਯਤਨਾਂ ਲਈ ਸ਼ੁਭਕਾਮਨਾਵਾਂ।”
ਨਰਵਾਲ ਤੇ ਰੁਬੀਨਾ ਨੂੰ ਸੋਨ ਤਮਗਾ ਜਿੱਤਣ ‘ਤੇ ਪੀ ਐੱਮ ਵੱਲੋਂ ਵਧਾਈ

Comment here