ਸ਼ੇਖਪੁਰਾ-ਬਿਹਾਰ ਦੇ ਸ਼ੇਖਪੁਰਾ ਜ਼ਿਲ੍ਹੇ ‘ਚ ਇਕ ਸ਼ਰਮਸਾਰ ਕਰਦੀ ਘਟਨਾ ਵਾਪਰੀ ਹੈ। ਮੋਬਾਇਲ ਫੋਨ ਤੋਂ ਇੰਟਰਨੈਟ ਜ਼ਰੀਏ ਪਰੋਸੀ ਜਾਂਦੀ ਅਸ਼ਲੀਲਤਾ ਕਿਸ ਤਰ੍ਹਾਂ ਬੱਚਿਆਂ ਦੇ ਮਨਾਂ ‘ਚ ਜ਼ਹਿਰ ਘੋਲ ਰਹੀ ਹੈ, ਇਹ ਇਥੇ ਵਾਪਰੀ ਘਟਨਾ ਤੋਂ ਸਾਫ ਹੁੰਦਾ ਹੈ। ਸ਼ੇਖਪੁਰਾ ਦੇ ਬਾਰਬੀਘਾ ਹਲਕੇ ਚ ਨੌਂ ਸਾਲ ਦੀਆਂ ਦੋ ਬੱਚੀਆਂ ਨਾਲ ਛੇ ਬੱਚਿਆਂ ਨੇ ਸਮੂਹਿਕ ਜਬਰ-ਜਨਾਹ ਕੀਤਾ। ਮੁਲਜ਼ਮ ਮੁੰਡਿਆਂ ਦੀ ਉਮਰ 9 ਤੋਂ 12 ਸਾਲ ਦਰਮਿਆਨ ਹੈ। ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜੇ ਗਏ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੋਬਾਈਲ ‘ਚ ਅਸ਼ਲੀਲ ਫਿਲਮ ਦੇਖ ਕੇ ਅਜਿਹਾ ਕੰਮ ਕੀਤਾ ਹੈ। ਪੀੜਤ ਬੱਚੀਆਂ ਦੇ ਪਰਿਵਾਰ ਮੁਤਾਬਕ ਨੌ ਕੁ ਸਾਲ ਦੀ ਉਮਰ ਦੀਆਂ ਬੱਚੀਆਂ ਖੇਤ ਚ ਸਾਗ ਲੈਣ ਗਈਆਂ ਸਨ ਕਿ ਓਥੇ ਉਕਤ ਮੁਲਜ਼ਮ ਮੁੰਡਿਆਂ ਨੇ ਉਹਨਾਂ ਨੂੰ ਘੇਰ ਕੇ ਗੈਂਗਰੇਪ ਕੀਤਾ, ਤੇ ਇੱਕ ਬੱਚੀ ਨੂੰ ਤਿੰਨ ਰੁਪਏ, ਦੂਜੀ ਨੂੰ ਪੰਜ ਰੁਪਏ ਦੇ ਕੇ ਚੁੱਪ ਰਹਿਣ ਲਈ ਕਿਹਾ। ਬੱਚੀਆਂ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਪੁਲਸ ਨੂੰ ਇਤਲਾਹ ਦਿਤੀ ਗਈ। ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਦੋ ਮੁੰਡਿਆਂ ਨੂੰ ਹਿਰਾਸਤ ਚ ਲੈ ਲਿਆ, ਬਾਕੀ ਮੁੰਡੇ ਪਰਿਵਾਰਾਂ ਸਣੇ ਗਾਇਬ ਹਨ, ਭਾਲ ਕੀਤੀ ਜਾ ਰਹੀ ਹੈ, ਘਟਨਾ ਦਾ ਪਤਾ ਲਗਦਿਆਂ ਹੀ ਸਾਰੇ ਇਲਾਕੇ ਚ ਸੁੰਨ ਪੱਸਰੀ ਪਈ ਹੈ।
Comment here