ਅਪਰਾਧਸਿਆਸਤਖਬਰਾਂਦੁਨੀਆ

ਨਬਾਲਗ ਧੀ ਦੇ ਕਤਲ ਚ ਰਿਸ਼ਤੇਦਾਰਾਂ ਨੂੰ ਫਸਾਉਣ ਵਾਲਾ ਪਿਓ ਕਾਬੂ

ਇਸਲਾਮਾਬਾਦ-ਪਾਕਿਸਤਾਨ ਵਿੱਚ ਔਰਤਾਂ ਨਾਲ ਅਪਰਾਧਾਂ ਦੇ ਅਣਗਿਣਤ ਮਾਮਲੇ ਵਾਪਰਦੇ ਹਨ। ਆਪਣਿਆਂ ਹੱਥੋਂ ਵੀ ਔਰਤਾਂ, ਬੱਚੀਆਂ ਅਪਰਾਧਾਂ ਦਾ ਸ਼ਿਕਾਰ ਬਣਦੀਆਂ ਹਨ। ਇੱਥੇ ਦੇ ਪਿੰਡ ਲਾਲੀਆਂ ’ਚ ਆਪਣੀ ਨਾਬਾਲਿਗ ਕੁੜੀ ਦਾ ਕਤਲ ਕਰਨ ਵਾਲੇ ਦੋਸ਼ੀ ਪਿਤਾ ਨੂੰ ਪੁਲਸ ਨੇ ਗ੍ਰਿਫ਼ਤਾਰਕੀਤਾ ਹੈ। ਸੂਤਰਾਂ ਅਨੁਸਾਰ ਸਾਹਿਦ ਅਲੀ ਕੁਰੈਨੀ ਵਾਸੀ ਪਿੰਡ ਲਾਲੀਆ ਦੀ ਪੰਜ ਸਾਲਾਂ ਲੜਕੀ ਫਾਤਿਮਾ ਅਚਾਨਕ ਘਰ ਤੋਂ ਲਾਪਤਾ ਹੋ ਗਈ। ਪਿਤਾ ਨੇ ਪੁਲਸ ਨੂੰ ਲਿਖਵਾਈ ਸ਼ਿਕਾਇਤ ’ਚ ਦੋਸ਼ ਲਗਾਇਆ ਸੀ ਕਿ ਫਾਤਿਮਾ ਇਸਮਾਈਲ ਕੁਰੈਸੀ ਦੀ ਦੁਕਾਨ ’ਤੇ ਗਈ ਸੀ ਪਰ ਵਾਪਸ ਨਹੀਂ ਆਈ। ਪੁਲਸ ਸਟੇਸ਼ਨ ਚਿਊਟ ਦੇ ਡੀ.ਐੱਸ.ਪੀ ਮਜਹਰ ਗੋਂਦਲ ਸਮੇਤ ਹੋਰ ਪੁਲਸ ਅਧਿਕਾਰੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਬੀਤੇ ਦਿਨ ਦੇਰ ਰਾਤ ਫਾਤਿਮਾ ਦੀ ਲਾਸ਼ ਘਰ ਕੋਲੋਂ ਹੀ ਬਰਾਮਦ ਹੋ ਗਈ। ਪੁਲਸ ਵੱਲੋਂ ਜਾਂਚ ਵਿਚ ਪਾਇਆ ਗਿਆ ਕਿ ਸਾਹਿਦ ਅਲੀ ਕੁਰੈਸੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਇਸਮਾਈਲ ਕੁਰੈਸ਼ੀ ਨਾਲ ਨਾਜਾਇਜ਼ ਸਬੰਧ ਹਨ। ਸਾਹਿਦ ਅਲੀ ਕੁਰੈਸ਼ੀ ਕਿਸੇ ਵੀ ਹਾਲਤ ਵਿਚ ਇਸਮਾਈਲ ਨੂੰ ਫਸਾਉਣਾ ਚਾਹੁੰਦਾ ਸੀ। ਪੁਲਸ ਨੇ ਲੋਕਾਂ ਤੋਂ ਪੁੱਛਗਿਛ ਦੇ ਬਾਅਦ ਜਦ ਸਾਹਿਦ ਅਲੀ ਕੁਰੈਸੀ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਸਵੀਕਾਰ ਕਰ ਲਿਆ। ਉਸ ਦੀ ਇਸ ਪਿੱਛੇ ਕੋਈ ਹੋਰ  ਵੀ ਮਨਸ਼ਾ ਸੀ, ਇਸ ਦੀ ਜਾਂਚ ਪੜਤਾਲ ਹੋ ਰਹੀ ਹੈ।

Comment here