ਅਪਰਾਧਸਿਆਸਤਖਬਰਾਂ

ਨਫਰਤੀ ਬਿਆਨਬਾਜ਼ੀ ਕਰਨ ‘ਤੇ ਗਊ ਰਕਸ਼ਾ ਦਲ ਦਾ ਨੇਤਾ ਗ੍ਰਿਫ਼ਤਾਰ

ਰਾਜਪੁਰਾ- ਸਥਾਨਕ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰਨ ਦੇ ਦੋਸ਼ ਤਹਿਤ ਗਊ ਰਕਸ਼ਾ ਦਲ ਦੇ ਸੂਬਾ ਪ੍ਰਧਾਨ ਸਤੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਇਕ ਮਾਮਲੇ ਵਿਚ ਤਿਂ ਸਾਲ ਦੀ ਕੈਦ ਕੱਟ ਕੇ ਹਾਲ ਹੀ ਵਿੱਚ ਜੇਲ ਤੋਂ ਆਇਆ ਸੀ। ਨਸੀਬ ਅਲੀ ਵਾਸੀ ਨੇੜੇ ਜਾਮਾ ਮਸਜਿਦ ਸ਼ਾਮ ਨਗਰ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਤੀਸ਼ ਕੁਮਾਰ ਨੇ ਮੁਸਲਿਮ ਭਾਈਚਾਰੇ ਖ਼ਿਲਾਫ਼ ਭੜਕਾਊ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੁਲੀਸ ਨੇ ਨਸੀਬ ਅਲੀ ਦੇ ਬਿਆਨਾ ਦੇ ਆਧਾਰ ‘ਤੇ ਸਤੀਸ਼ ਕੁਮਾਰ  ਰਾਜਪੁਰਾ ਖ਼ਿਲਾਫ਼ ਮੁਕਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।

Comment here