ਅਪਰਾਧਖਬਰਾਂਦੁਨੀਆ

ਨਨਕਾਣਾ ਸਾਹਿਬ ਰੇਲਗੱਡੀ ਦੇ ਪਟੜੀ ਤੋਂ ਉਤਰਨ ਪਿੱਛੇ ਅੱਤਵਾਦ ਦਾ ਖਦਸ਼ਾ!

ਲਾਹੌਰ-ਸਿੱਖ ਸ਼ਰਧਾਲੂਆਂ ਨੂੰ ਕਰਾਚੀ ਤੋਂ ਨਨਕਾਣਾ ਸਾਹਿਬ ਲਿਜਾ ਰਹੀ ਰੇਲਗੱਡੀ ਦੇ ਤਿੰਨ ਕੋਚ ਦੇ ਸ਼ੌਰਕੋਟ ਅਤੇ ਪੀਰ ਮਹਿਲ ਵਿਚਾਲੇ ਪੱਟੜੀ ਤੋਂ ਹੇਠਾਂ ਉਤਰਨ ਦੀ ਘਟਨਾ ਨੂੰ ਰੇਲ ਅਧਿਕਾਰੀਆਂ ਨੇ ਇਕ ਅੱਤਵਾਦੀ ਘਟਨਾ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ। ਸੂਤਰਾਂ ਅਨੁਸਾਰ ਰੇਲਵੇ ਦੇ ਲਾਹੌਰ ਡਵੀਜ਼ਨਲ ਸੁਪ੍ਰਿੰਟੈਂਡੈਂਟ ਹਨੀਫ ਗਿੱਲ ਨੇ ਇਹ ਸਵੀਕਾਰ ਕੀਤਾ ਕਿ ਅਜੇ ਮੁੱਢਲੀ ਜਾਂਚ ’ਚ ਪਾਇਆ ਗਿਆ ਹੈ ਕਿ ਰੇਲਵੇ ਟ੍ਰੈਕ ਦੀਆਂ ਫਿਸ਼ ਪਲੇਟਾਂ ਨਾਲ ਛੇੜਛਾੜ ਕੀਤੀ ਗਈ ਸੀ, ਇਸ ਲਈ ਇਸ ਘਟਨਾ ਨੂੰ ਕਿਸੇ ਅੱਤਵਾਦੀ ਘਟਨਾ ਦੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਹੀਂ ਜਾਣਕਾਰੀ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਸਾਹਮਣੇ ਆਏਗੀ।
ਉਨ੍ਹਾਂ ਨੇ ਸਵੀਕਾਰ ਕੀਤਾ ਕਿ ਪੈਸੇ ਦੀ ਕਮੀ ਦੇ ਚੱਲਦਿਆਂ ਇਸ ਰੂਟ ’ਤੇ ਬੀਤੇ ਚਾਰ ਸਾਲਾਂ ਤੋਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਟ੍ਰੈਕ ਦੀ ਖਸਤਾ ਹਾਲਤ, ਨੁਕਸਾਨਦਾਇਕ ਸਿਗਨਲ ਸਿਸਟਮ, ਖ਼ਰਾਬ ਇੰਟਰਲਾਕਿੰਗ ਸਿਸਟਮ, ਅਧਿਕਾਰੀਆਂ ਦੀ ਲਾਪ੍ਰਵਾਹੀ, ਤੇਜ਼ ਰਫ਼ਤਾਰ ਰੇਲ ਗੱਡੀਆਂ, ਮਨੁੱਖ ਰਹਿਤ ਰੇਲਵੇ ਕ੍ਰਾਸਿੰਗ, ਆਰਥਿਕ ਸੰਕਟ ਅਤੇ ਕਰਮਚਾਰੀਆਂ ਦੀ ਕਮੀ ਦੇ ਚੱਲਦਿਆਂ ਇਹ ਰੂਟ ਬਹੁਤ ਹੀ ਬੁਰੀ ਹਾਲਤ ’ਚ ਹੈ।

Comment here