ਨਨਕਾਣਾ ਸਾਹਿਬ-ਪਾਕਿਸਤਾਨ ਵਿੱਚ ਕਨੂੰਨ ਵਿਵਸਥਾ ਤੇ ਕੋਈ ਵੀ ਭਰੋਸਾ ਨਹੀਂ ਰਿਹਾ, ਹਰ ਦਿਨ ਇਥੇ ਵੱਡੀਆਂ ਹਿੰਸਕ ਵਾਰਦਾਤਾਂ ਵਾਪਰਦੀਆਂ ਹਨ। ਖਾਸ ਕਰਕੇ ਘੱਟਗਿਣਤੀਆਂ ਉਤੇ ਤਾਂ ਤਸ਼ਦਦ ਆਮ ਹੋ ਗਿਆ ਹੈ। ਹੁਣ ਇਥੇ ਦੇ ਨਨਕਾਣਾ ਸਾਹਿਬ ਇਲਾਕੇ ’ਚ ਇਕ ਬ੍ਰਿਟਿਸ਼ ਨਾਗਰਿਕ ਵਿਅਕਤੀ ਦੀ ਸਿਰਫ ਇਸ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਕਿਉਂਕਿ ਉਹ ਅਹਿਮਦੀਆਂ ਫਿਰਕੇ ਨਾਲ ਸਬੰਧਤ ਸੀ ਅਤੇ ਆਪਣੇ ਨਾਂ ਨਾਲ ਅਹਿਮਦੀਆਂ ਲਿਖਦਾ ਸੀ। ਮ੍ਰਿਤਕ ਪਾਕਿਸਤਾਨ ਫੌ ’ਚ ਅਧਿਕਾਰੀ ਰਹਿ ਚੁੱਕਾ ਹੈ ਅਤੇ ਉਸ ਕੋਲ ਬ੍ਰਿਟਿਸ਼ ਅਤੇ ਪਾਕਿਸਤਾਨ ਦੀ ਨਾਗਰਿਕਤਾ ਸੀ।ਮ੍ਰਿਤਕ ਮਕਸੂਦ ਅਹਿਮਦ ਨਿਵਾਸੀ ਧਾਰੋਵਾਲ ਜ਼ਿਲਾ ਨਨਕਾਣਾ ਸਾਹਿਬ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਯੂ. ਕੇ. ਚਲਾ ਗਿਆ ਸੀ। ਉਸ ਨੂੰ ਬ੍ਰਿਟਿਸ਼ ਨਾਗਰਿਕਤਾ ਵੀ ਪ੍ਰਾਪਤ ਸੀ। ਜਦੋਂ ਤੋਂ ਉਹ ਗਿਆ ਸੀ, ਉਸ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵਾਪਸ ਆਇਆ। ਬੀਤੀ ਰਾਤ 9 ਵਜੇ ਅਣਪਛਾਤੇ ਲੋਕਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆਰੇ ਜਾਂਦੇ ਸਮੇਂ ਇਹ ਕਹਿ ਕੇ ਗਏ ਕਿ ਪਾਕਿਸਤਾਨ ’ਚ ਅਹਿਮਦੀਆਂ ਲਈ ਕੋਈ ਥਾਂ ਨਹੀਂ।
Comment here