ਗੁਰਦਾਸਪੁਰ-ਇਥੋਂ ਦੀ ਪੁਲਿਸ ਨੇ ਕਸਬਾ ਧਾਰੀਵਾਲ ਦੇ ਕੋਲ ਨਜਾਇਜ਼ ਤੌਰ ’ਤੇ ਚਲ ਰਹੇ ਬੁੱਚੜਖਾਨੇ ਦਾ ਪਰਦਾ ਫਾਸ਼ ਕੀਤਾ। ਇਥੇ ਜ਼ਿੰਦਾ ਗਾਵਾਂ ਨੂੰ ਮਾਰ ਕੇ ਵਪਾਰ ਕੀਤਾ ਜਾਂਦਾ ਸੀ। ਪੁਲਿਸ ਨੇ ਬੁੱਚੜ ਖਾਨੇ ’ਚੋਂ ਕੰਮ ਕਰਦੇ ਤਿੰਨ ਲੋਕ ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਮੌਕੇ ’ਤੇ ਮੌਜੂਦ ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਨੇਤਾ ਹਨੀ ਮਹਾਜਨ ਨੇ ਕਿਹਾ ਕਿ ਇਨ੍ਹਾਂ ਬੁੱਚੜ ਖਾਨਿਆਂ ਤੋਂ ਆਸਪਾਸ ਦੇ ਲੋਕ ਬਹੁਤ ਦੁਖੀ ਸਨ। ਇਸ ਦੀਆਂ ਕਈ ਸ਼ਿਕਾਇਤਾਂ ਪੁਲਿਸ ਨੂੰ ਕੀਤਿਆਂ ਸਨ। ਪੁਲਿਸ ਨੇ ਵੀ ਇਨ੍ਹਾਂ ’ਤੇ ਕਾਰਵਾਈ ਕੀਤੀ ਸੀ, ਪਰ ਫਿਰ ਵੀ ਇਹੋ ਜਹੇ ਸ਼ਾਤਿਰ ਲੋਕ ਪੁਲਿਸ ਤੋਂ ਬਚਦੇ-ਬਚਾਉਂਦੇ ਲੁਕਵੀਂ ਥਾਂਵਾ ’ਤੇ ਨਾਜਾਇਜ਼ ਤੌਰ ’ਤੇ ਬੁੱਚੜ ਖਾਨੇ ਚਲਾ ਰਹੇ ਹਨ। ਓਥੇ ਹੀ ਬੁੱਚੜ ਖਾਨੇ ’ਚੋਂ ਕਾਬੂ ਕੀਤੇ ਗਏ ਲੋਕਾਂ ਦਾ ਕਹਿਣਾ ਸੀ ਕਿ ਇਸ ਬੁੱਚੜ ਖ਼ਾਨੇ ਨੂੰ ਸਾਬਕਾ ਸਰਪੰਚ ਨਿਯਮਤ ਮਸੀਹ ਚਲਾ ਰਿਹਾ ਹੈ। ਉਹ ਇਥੇ ਕੰਮ ਕਰਦੇ ਹਨ ਅਤੇ ਬਾਕੀ ਸਭ ਤੁਹਾਡੇ ਸਾਹਮਣੇ ਹੈ।
ਗੁਰਦਾਸਪੁਰ ਪੁਲਿਸ ਦੇ ਡੀਐਸਪੀ ਰਾਜੇਸ਼ ਕੱਕੜ ਦਾ ਕਹਿਣਾ ਸੀ ਕਿ ਪੁਲਿਸ ਨੇ ਨਾਜਾਇਜ਼ ਚਲ ਰਹੇ ਅਜਿਹੇ ਬੁੱਚੜ ਖਾਨੇ ਦਾ ਪਰਦਾਫਾਸ਼ ਕੀਤਾ ਹੈ ਜਿਥੇ ਜਿਉਂਦੀਆਂ ਗਾਵਾਂ ਨੂੰ ਮਾਰ ਦਿੱਤਾ ਜਾਂਦਾ ਸੀ। ਬਾਕੀ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ।
Comment here