ਪਟਿਆਲਾ- ਪੰਜਾਬ ਦੀ ਮਾਨ ਸਰਕਾਰ ਨੇ ਸੂਬੇ ਵਿੱਚ ਸਰਕਾਰੀ ਤੇ ਪੰਚਾਇਤੀ ਜਮ਼ੀਨਾਂ ਤੋਂ ਨਜਾਇਜ਼ ਕਬਜੇ਼ ਛੁਡਵਾਉਣ ਲਈ ਮੁਹਿੰਮ ਛੇੜੀ ਹੋਈ ਹੈ, ਪਰ ਅਕਾਲੀ ਦਲ ਬਾਦਲ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਮੀਨਾਂ ਤੋਂ ਕਬਜ਼ੇ ਛਡਾਉਣ ਲਈ ਛੇੜੀ ਮੁਹਿੰਮ ਲੋਕਾਂ ਦੇ ਲਈ ਉਜਾੜਾ ਸਕੀਮ ਬਣ ਕੇ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ 40 ਤੋਂ 50 ਸਾਲ ਪਹਿਲਾਂ ਉਜਾੜ ਪਈਆਂ ਜਮੀਨਾਂ ਨੂੰ ਆਬਾਦ ਕੀਤਾ ਗਿਆ ਸੀ। ਪਰ ਅੱਜ ਸਰਕਾਰ ਲੋਕਾਂ ਨੂੰ ਉਜਾੜਨ ਉੱਤੇ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਪੰਚਾਇਤ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਫਿਰ ਭਗਵੰਤ ਮਾਨ ਨੂੰ ਵੀ ਮਿਲਿਆ ਜਾਵੇਗਾ, ਜੇ ਸਰਕਾਰ ਫਿਰ ਵੀ ਨਾ ਮੰਨੀ ਤਾਂ ਅਕਾਲੀ ਦਲ ਇਸ ਦੇ ਖਿਲਾਫ ਸੰਘਰਸ਼ ਕਰੇਗਾ ਪਰ ਲੋਕਾਂ ਨੂੰ ਉਜੜਨ ਨਹੀਂ ਦੇਵੇਗੀ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕਹਿ ਰਹੀ ਹੈ ਪਰ ਉਸ ਵਿਚ ਵੱਡੇ ਲੋਕਾਂ ਅਤੇ ਅਧਿਕਾਰੀਆਂ ਦੇ ਨਾਮ ਸਨ ਪਰ ਸਰਕਾਰ ਝੂਠੀ ਸ਼ੌਹਰਤ ਲਈ ਪੂਰੇ ਪੰਜਾਬ ਵਿਚ ਲੋਕਾਂ ਨੂੰ ਉਜਾੜਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਖਜਾਨਾ ਭਰਨ ਦੇ ਹੋਰ ਵੀ ਤਰੀਕੇ ਹਨ, ਉਹ ਆਪਣੇ ਖਰਚੇ ਵਿਚ ਕਮੀ ਕਰਨ ਜਿਵੇਂ ਗੁਜਰਾਤ ਦੌਰੇ ਉੱਤੇ 44 ਲੱਖ ਤੱਕ਼ ਖਰਚ ਆਇਆ ਸੀ। ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿਖੇ ਲੋਕ ਦਰਬਾਰ ਉੱਤੇ ਬੋਲਦੇ ਹੋਏ ਕਿਹਾ ਕਿ ਡਰਾਮੇਬਾਜੀ ਕਰਕੇ ਇਨ੍ਹਾਂ ਨੇ ਸਰਕਾਰ ਬਣਾਈ ਹੈ। ਬਿਜਲੀ ਸਮੱਸਿਆ ਨੂੰ ਲੈ ਕੇ ਚੰਦੂਮਾਜਰਾ ਨੇ ਕਿਹਾ ਸਰਕਾਰ ਬਿਜਲੀ ਫਰੰਟ ਉੱਤੇ ਪੁਰੀ ਤਰ੍ਹਾਂ ਫੇਲ ਹੋਈ ਹੈ, ਜਿਹੜੇ ਕਹਿੰਦੇ ਸਨ ਬਿਜਲੀ ਦੇ ਕੱਟ ਨਹੀਂ ਲੱਗਣਗੇ, ਪਰ ਅੱਜ 8 ਤੋਂ 10 ਘੰਟੇ ਤੱਕ ਘਟ ਲੱਗ ਰਹੇ ਹਨ। ਸਰਕਾਰ ਦੀ ਨੀਤੀ ਸਹੀ ਨਾ ਹੋਣ ਕਰਕੇ ਅੱਜ ਪੰਜਾਬ ਦੇ ਇਹ ਹਾਲਤ ਬਣੇ ਹੋਏ ਹਨ। ਸੂਬੇ ਚ ਆਏ ਦਿਨ ਵਾਪਰ ਰਹੀਆਂ ਹਿੰਸਕ ਵਾਰਦਾਤਾਂ ਨੂੰ ਲੈ ਕੇ ਵੀ ਚੰਦੂਮਾਜਰਾ ਨੇ ਮਾਨ ਸਰਕਾਰ ਤੇ ਸਵਾਲ ਚੁੱਕੇ।
Comment here