ਸਿੰਚਾਈ ਮਹਿਕਮੇ ਦਾ ਕਾਰਨਾਮਾ
ਛੱਤੀਸਗੜ੍ਹ ਸੂਬੇ ਚ ਸਿੰਚਾਈ ਮਹਿਕਮੇ ਨੇ ਨਜਾਇਜ਼ ਕਬਜੇ ਦੇ ਇਕ ਮਾਮਲੇ ਚ ਭਗਵਾਨ ਸ਼ਿਵ ਨੂੰ ਹੀ ਨੋਟਿਸ ਜਾਰੀ ਕਰਕੇ ਜੁਆਬ ਦੇਣ ਲਈ ਕਹਿ ਦਿੱਤਾ। ਮਾਮਲਾ ਜਾਂਜਗੀਰ-ਚਾਂਪਾ ਦਾ ਹੈ, ਜਿੱਥੇ ਨਹਿਰ ਕਿਨਾਰੇ ਸਿੰਚਾਈ ਮਹਿਕਮੇ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਕੰਪਲੈਕਸ ਤੇ ਮਕਾਨ ਅਤੇ ਸ਼ਿਵ ਮੰਦਰ ਉਸਾਰਿਆ ਗਿਆ ਸੀ, ਇਸ ਮਾਮਲੇ ਦੀ ਪੜਤਾਲ ਦੌਰਾਨ ਮਹਿਕਮੇ ਨੇ ਭਗਵਾਨ ਸ਼ਿਵ ਨੂੰ ਅਤੇ ਮਕਾਨ ਦੇ ਮ੍ਰਿਤਕ ਮਾਲਕ ਨੂੰ ਨੋਟਿਸ ਜਾਰੀ ਕਰ ਦਿੱਤਾ। ਸਾਰਿਆਂ ਨੂੰ ਸੱਤ ਦਿਨਾਂ ਅੰਦਰ ਕਬਜ਼ਾ ਹਟਾਉਣ ਲਈ ਕਿਹਾ ਗਿਆ, ਇਸ ਦੌਰਾਨ ਸੁਣਵਾਈ ਜਾਂ ਆਪਣਾ ਪੱਖ ਰੱਖਣ ਦਾ ਕੋਈ ਮੌਕਾ ਵੀ ਨਹੀਂ ਦਿੱਤਾ ਗਿਆ। ਜਦੋਂ ਮੰਦਰ ਦੇ ਸ਼ਰਧਾਲੂਆਂ ਅਤੇ ਮ੍ਰਿਤਕ ਦੇ ਪਰਿਵਾਰ ਨੇ ਜਦੋਂ ਇਸ ਦਾ ਵਿਰੋਧ ਕੀਤਾ ਉਦੋਂ ਵਿਭਾਗ ਦੇ ਐੱਸਡੀਓ ਨੇ ਇਸ ਨੂੰ ਕਲਰਕੀ ਭੁੱਲ ਦੱਸਦੇ ਹੋਏ ਸੋਧ ਕਰਕੇ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਅਤੇ ਆਪਣੀ ਗਲਤੀ ਮੰਨੀ।
Comment here