ਅਪਰਾਧਖਬਰਾਂ

ਨਕਸਲੀਆਂ ਨੇ ਟੱਬਰ ਦੇ ਮਾਰੇ 4 ਜੀਅ, ਘਰ ਬੰਬ ਨਾਲ ਉਡਾਇਆ

ਗਯਾ – ਬਿਹਾਰ ’ਚ ਨਕਸਲ ਪ੍ਰਭਾਵਿਤ ਗਯਾ ਜ਼ਿਲ੍ਹੇ ਚ ਨਕਸਲੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਥੇ ਨਕਸਲੀਆਂ ਨੇ ਇੱਕ ਪਰਿਵਾਰ ਦੇ 4 ਲੋਕਾਂ ਦਾ ਕਤਲ ਕਰ ਦਿੱਤਾ ਅਤੇ ਧਮਾਕਾ ਕਰ ਕੇ ਘਰ ਨੂੰ ਉੱਡਾ ਦਿੱਤਾ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨਕਸਲੀਆਂ ਨੇ ਮੋਨਬਾਰ ਪਿੰਡ ਵਾਸੀ ਸਰਜੂ ਸਿੰਘ ਭੋਕਤਾ ਦੇ ਘਰ ਨੂੰ ਬੰਬ ਧਮਾਕਾ ਕਰ ਕੇ ਉੱਡਾ ਦਿੱਤਾ। ਨਕਸਲੀਆਂ ਨੇ ਸਰਜੂ ਭੋਕਤਾ, ਉਨ੍ਹਾਂ ਦੀ ਪਤਨੀ ਅਤੇ ਸਰਜੂ ਭੋਕਤਾ ਦੇ 2 ਪੁੱਤਰਾਂ ਸਤੇਂਦਰ ਸਿੰਘ ਅਤੇ ਮਹੇਂਦਰ ਸਿੰਘ ਨੂੰ ਘਰ ਦੇ ਬਾਹਰ ਫਾਹੇ ਨਾਲ ਲਟਕਾ ਦਿੱਤਾ। ਨਕਸਲੀਆਂ ਨੇ ਪਰਚਾ ਚਿਪਕਾ ਕੇ ਲਿਖਿਆ ਹੈ ਕਿ ਯੋਜਨਾ ਦੇ ਅਧੀਨ ਇਹਨਾਂ ਨੇ 4 ਨਕਸਲੀਆਂ ਨੂੰ ਪਹਿਲਾਂ ਜ਼ਹਿਰ ਦੇ ਕੇ ਮਰਵਾਇਆ ਗਿਆ ਸੀ। ਉਹ ਐਨਕਾਊਂਟਰ ’ਚ ਨਹੀਂ ਮਾਰੇ ਗਏ ਸਨ। ਨਕਸਲੀਆਂ ਨੇ ਆਪਣੇ 4 ਸਾਥੀਆਂ ਦਾ ਜ਼ਿਕਰ ਕਰਦੇ ਹੋਏ ਅਮਰੇਸ਼ ਕੁਮਾਰ, ਸੀਤਾ ਕੁਮਾਰ, ਸ਼ਿਵਪੂਜਨ ਕੁਮਾਰ ਅਤੇ ਉਦੇ ਕੁਮਾਰ ਦੀ ਸ਼ਹਾਦਤ ਦਾ ਬਦਲਾ ਲਿਆ ਦੱਸਿਆ ਹੈ। ਉੱਥੇ ਹੀ ਇਸ ਘਟਨਾ ਤੋਂ ਬਾਅਦ ਔਰੰਗਾਬਾਦ ਜ਼ਿਲ੍ਹੇ ਦੇ ਸਾਰੇ ਨਕਸਲ ਪ੍ਰਭਾਵਿਤ ਥਾਣਾ ਖੇਤਰਾਂ ’ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਘਟਨਾ ਮਗਰੋਂ ਸਾਰੇ ਇਲਾਕੇ ਚ ਦਹਿਸ਼ਤ ਦਾ ਮਹੌਲ ਹੈ।

Comment here