ਅਜਬ ਗਜਬਸਿਹਤ-ਖਬਰਾਂਖਬਰਾਂ

ਧੜਕਣ ਸੁਣਨ ਵਾਲੇ ਫੈਬਰਿਕ ਦੀ ਖੋਜ

ਨਵੀਂ ਦਿੱਲੀ: ਸਿਹਤ ਦੇ ਮਾਮਲੇ ਵਿੱਚ ਇੱਕ ਵੱਡੀ ਖੋਜ ਹੋਈ ਹੈ, ਜਿਸ ਦਾ ਫਾਇਦਾ ਆਮ ਲੋਕ ਵੀ ਲੈ ਸਕਿਆ ਕਰਨਗੇ। ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਰੋਡ ਆਈਲੈਂਡ ਸਕੂਲ ਆਫ਼ ਡਿਜ਼ਾਈਨ ਦੇ ਵਿਗਿਆਨੀਆਂ ਨੇ ਇਕ ਅਜਿਹਾ ਫੈਬਰਿਕ ਤਿਆਰ ਕੀਤਾ ਹੈ ਜੋ ਸਾਡੇ ਦਿਲ ਦੀ ਧੜਕਣ ਨੂੰ ਆਸਾਨੀ ਨਾਲ ਸੁਣ ਸਕਦਾ ਹੈ। ਇਹ ਫੈਬਰਿਕ ਮਾਈਕ੍ਰੋਫੋਨ ਅਤੇ ਸਪੀਕਰ ਦੋਵਾਂ ਦਾ ਕੰਮ ਕਰਦਾ ਹੈ। ਇਹ ਖੋਜ ਨੇਚਰ ਜਰਨਲ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਐਮਆਈਟੀ ਦੇ ਮੁੱਖ ਵਿਗਿਆਨੀ ਵੇਈ ਯਾਨ ਦਾ ਕਹਿਣਾ ਹੈ ਕਿ “ਫੈਬਰਿਕ ਮਨੁੱਖੀ ਚਮੜੀ ਨਾਲ ਸਪਸ਼ਟ ਤੌਰ ‘ਤੇ ਇੰਟਰਫੇਸ ਕਰ ਸਕਦਾ ਹੈ, ਜਿਸ ਨਾਲ ਪਹਿਨਣ ਵਾਲੇ ਆਪਣੇ ਦਿਲ ਅਤੇ ਸਾਹ ਦੀ ਸਥਿਤੀ ਦੀ ਨਿਗਰਾਨੀ ਕਰ ਸਕਦੇ ਹਨ।” ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਹੋਰ ਵੀ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਇਹ ਪੁਲਾੜ ਉਡਾਣ ਅਤੇ ਇੱਥੋਂ ਤੱਕ ਕਿ ਬਿਲਡਿੰਗ-ਕ੍ਰੈਕ ਦੀ ਨਿਗਰਾਨੀ ਕੀਤੀ ਜਾ ਸਕੇ। ਐਮਆਈਟੀ ਦੇ ਵਿਗਿਆਨੀ ਜੋਏਲ ਫਿੰਕ ਦਾ ਕਹਿਣਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੱਪੜਾ ਬਣਾਉਣ ਲਈ ਮਨੁੱਖੀ ਸਰੀਰ ਦੇ ਕੰਨ ਦੇ ਪਰਦੇ ਤੋਂ ਪ੍ਰੇਰਿਤ ਹੋਏ ਸੀ, ਬਾਅਦ ਵਿਚ ਇਹ ਗੱਲ ਸਾਹਮਣੇ ਆਈ ਕਿ ਕੰਨ ਦਾ ਪਰਦਾ ਵੀ ਇਕ ਤਰ੍ਹਾਂ ਦੇ ਕੱਪੜੇ ਦਾ ਬਣਿਆ ਹੁੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਫੈਬਰਿਕ ਬਹੁਤ ਸ਼ਾਂਤ ਆਵਾਜ਼ ਸਮੇਤ ਭਾਰੀ ਸੜਕੀ ਆਵਾਜਾਈ ਦੇ ਰੌਲੇ ਨੂੰ ਵੀ ਕੈਦ ਕਰ ਸਕਦਾ ਹੈ। ਇੰਨਾ ਹੀ ਨਹੀਂ, ਇਹ ਤਾੜੀਆਂ ਦੀ ਆਵਾਜ਼ ਵਰਗੀਆਂ ਅਚਾਨਕ ਆਵਾਜ਼ਾਂ ਦੀ ਸਹੀ ਦਿਸ਼ਾ ਵੀ ਦੱਸ ਸਕਦਾ ਹੈ। ਇਹ ਇਕ ‘ਪੀਜ਼ੋਇਲੈਕਟ੍ਰਿਕ’ ਸਮੱਗਰੀ ਤੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਬਣਾਉਣ ਵਾਲੇ ਮੈਂਬਰਾਂ ਵਿਚੋਂ ਇਕ ਯੇਟ ਵਾਨ ਨੇ ਕਿਹਾ, ‘ਇਹ ਸੰਭਵ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਪੋਸ਼ਾਕ ਪਹਿਨ ਕੇ ਫ਼ੋਨ ਕਾਲਾਂ ਦਾ ਜਵਾਬ ਦੇਣ ਅਤੇ ਦੂਜਿਆਂ ਨਾਲ ਗੱਲਬਾਤ ਕਰਨ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ।’

Comment here