ਅਜਬ ਗਜਬਖਬਰਾਂ

ਧੀ ਨੇ ਦਾਜ ’ਚ ਮਿਲੇ 75 ਲੱਖ ਰੁਪਏ ਗਰਲਜ਼ ਹੋਸਟਲ ਨੂੰ ਕੀਤੇ ਦਾਨ

ਰਾਜਸਥਾਨ-ਪਿਛਲੇ ਦਿਨੀਂ ਅੰਜਲੀ ਪੁੱਤਰੀ ਕਿਸ਼ੋਰ ਸਿੰਘ ਕਨੌੜ ਦਾ ਵਿਆਹ ਬਾੜਮੇਰ ਵਿਖੇ ਪ੍ਰਵੀਨ ਸਿੰਘ ਪੁੱਤਰ ਮਦਨ ਸਿੰਘ ਭਾਟੀ ਰੰਧਾ ਨਾਲ ਹੋਇਆ ਸੀ। ਅੰਜਲੀ ਕੰਵਰ ਨੇ ਵਿਦਾਇਗੀ ਸਮਾਰੋਹ ਤੋਂ ਪਹਿਲਾਂ ਮਹੰਤ ਪ੍ਰਤਾਪਪੁਰੀ ਮਹਾਰਾਜ ਨੂੰ ਮੰਗ ਪੱਤਰ ਦਿੱਤਾ। ਇਸ ਵਿੱਚ ਵਿਆਹ ਵਿੱਚ ਦਾਜ ਲਏ ਬਿਨਾਂ ਧੀਆਂ ਲਈ ਹੋਸਟਲ ਬਣਾਉਣ ਦਾ ਮਾਮਲਾ ਲਿਖਿਆ ਗਿਆ ਸੀ। ਮਹੰਤ ਪ੍ਰਤਾਪਪੁਰੀ ਨੇ ਸਮਾਜ ਦੇ ਲੋਕਾਂ ਦੀ ਹਾਜ਼ਰੀ ਵਿੱਚ ਅੰਜਲੀ ਕੰਵਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਤਾਂ ਉਨ੍ਹਾਂ ਦਾ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਕਿਸ਼ੋਰ ਸਿੰਘ ਕਨੌੜ ਨੇ ਖਾਲੀ ਚੈੱਕ ਸੌਂਪਦਿਆਂ ਕਿਹਾ ਕਿ ਹੋਸਟਲ ਲਈ ਜੋ ਵੀ ਰਾਸ਼ੀ ਚਾਹੀਦੀ ਹੈ, ਉਹ ਭਰ ਦਿੱਤੀ ਜਾਵੇ। ਰਾਜਪੂਤ ਸਮਾਜ ਵਿੱਚ ਪਹਿਲੀ ਵਾਰ ਕਿਸੇ ਧੀ ਨੇ ਦਾਜ ਵਿੱਚ ਧੀਆਂ ਦੀ ਪੜ੍ਹਾਈ ਲਈ ਹੋਸਟਲ ਦੀ ਮੰਗ ਕੀਤੀ ਹੈ।
ਅੰਜਲੀ ਕੰਵਰ ਨੇ ਆਪਣੇ ਪਿਤਾ ਵੱਲੋਂ ਲੜਕੀਆਂ ਦੇ ਹੋਸਟਲ ਲਈ ਦਿੱਤੇ 75 ਲੱਖ ਰੁਪਏ ਦਾਨ ਕਰਕੇ ਮਿਸਾਲ ਪੇਸ਼ ਕੀਤੀ ਹੈ। ਇਸ ਗਰਲਜ਼ ਹੋਸਟਲ ਦੀ ਉਸਾਰੀ ਲਈ ਅੰਜਲੀ ਕੰਵਰ ਦੇ ਪਿਤਾ ਕਿਸ਼ੋਰ ਸਿੰਘ ਕਨੌੜ ਪਹਿਲਾਂ ਹੀ 1 ਕਰੋੜ ਰੁਪਏ ਦਾਨ ਕਰ ਚੁੱਕੇ ਹਨ। ਅੰਜਲੀ ਦੇ ਇਸ ਸ਼ਲਾਘਾਯੋਗ ਕਦਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਹ ਵਿਆਹ ਸੂਬੇ ਤੋਂ ਬਾਹਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਬਾੜਮੇਰ ਦੀ ਰਹਿਣ ਵਾਲੀ ਅੰਜਲੀ ਨੇ ਬਚਪਨ ’ਚ ਹੀ ਪੜ੍ਹ-ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਮਨ ਬਣਾ ਲਿਆ ਸੀ। ਪਿਤਾ ਕਿਸ਼ੋਰ ਸਿੰਘ ਕਨੌੜ ਨੇ ਹਰ ਕਦਮ ’ਤੇ ਉਸ ਦਾ ਸਾਥ ਦਿੱਤਾ ਅਤੇ ਚੰਗੀ ਸਿੱਖਿਆ ਦਿੱਤੀ। 12ਵੀਂ ਤੋਂ ਬਾਅਦ ਅੰਜਲੀ ਦੀ ਪੜ੍ਹਾਈ ਨੂੰ ਲੈ ਕੇ ਲੋਕ ਉਸ ਦੇ ਪਿਤਾ ਨੂੰ ਤਾਅਨੇ ਮਾਰਨ ਲੱਗੇ। ਕਹਿਣ ਲੱਗੇ ਕਿ ਧੀ ਨੂੰ ਪੜ੍ਹਾ-ਲਿਖਾ ਕੇ ਆਈਏਐਸ ਜਾਂ ਆਰਏਐਸ ਬਣਾਉਗੇ।  ਅੰਜਲੀ ਨੇ ਗ੍ਰੈਜੂਏਸ਼ਨ ਤੱਕ ਆਪਣੀ ਪੜ੍ਹਾਈ ਪੂਰੀ ਕਰ ਲਈ। ਵਿਆਹ ਤੋਂ ਪਹਿਲਾਂ ਪਿਤਾ ਨੂੰ ਕਿਹਾ ਕਿ ਉਹ ਦਾਜ ਨਹੀਂ ਚਾਹੁੰਦੀ, ਜਿੰਨੀ ਰਕਮ ਤੁਸੀਂ ਦਾਜ ਵਿੱਚ ਦੇਣਾ ਚਾਹੁੰਦੇ ਹੋ, ਉਹ ਸਮਾਜ ਦੀਆਂ ਧੀਆਂ ਲਈ ਹੋਸਟਲ ਬਣਾਉਣ ਲਈ ਦੇਣੀ ਹੈ। ਪਿਤਾ ਨੇ ਆਪਣੀ ਧੀ ਦੇ ਸੁਪਨੇ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਹੈ।
ਜ਼ਿਕਰਯੋਗ ਹੈ ਕਿ ਕੌਮੀ ਮਾਰਗ 68 ’ਤੇ ਸਥਿਤ ਰਾਜਪੂਤ ਹੋਸਟਲ ਕੰਪਲੈਕਸ ’ਚ ਲੜਕੀਆਂ ਦੇ ਹੋਸਟਲ ਦੀ ਉਸਾਰੀ ਲਈ ਸਮਾਜ ਸੇਵੀ ਕਿਸ਼ੋਰ ਸਿੰਘ ਨੇ ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਪਰ ਹੋਸਟਲ ਨੂੰ ਪੂਰਾ ਕਰਨ ਲਈ 50 ਤੋਂ 75 ਲੱਖ ਹੋਰ ਦੀ ਲੋੜ ਹੈ। ਅੰਜਲੀ ਇਸ ਅਧੂਰੇ ਕੰਮ ਨੂੰ ਦਾਜ ’ਚ ਦਿੱਤੀ ਗਈ ਰਾਸ਼ੀ ਨਾਲ ਪੂਰਾ ਕਰੇਗੀ। ਅੰਜਲੀ ਦੇ ਦਾਦਾ, ਸਹੁਰਾ ਕੈਪਟਨ ਹਰਸਿੰਘ ਭਾਟੀ ਅਨੁਸਾਰ ਅੰਜਲੀ ਦੀ ਸੋਚ ਨੇ ਅੱਜ ਮਿਸਾਲ ਕਾਇਮ ਕੀਤੀ ਹੈ।

Comment here