ਨਾਭਾ- ਇੱਥੇ ਨਜ਼ਦੀਕ ਪੈਂਦੇ ਪਿੰਡ ਖੁਰਦ ਸਥਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਧੀ ਨੂੰ ਮਿਲਣ ਪੁੱਜੇ ਜਵਾਨ ਨੂੰ ਕਾਬੂ ਕਰਕੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਅਨਾਊਂਸਮੈਂਟ ਕਰਵਾ ਦਿੱਤੀ। ਘਟਨਾ ਪਹਿਲੀ ਅਗਸਤ ਰਾਤ ਕਰੀਬ 12 ਵਜੇ ਦੀ ਹੈ, ਗ੍ਰੰਥੀ ਨੇ ਵੀਡੀਓ ਬਣਾ ਕੇ ਵਾਇਰਲ ਵੀ ਕਰ ਦਿੱਤੀ। ਦੋ ਅਗਸਤ ਨੂੰ ਪੂਰਾ ਦਿਨ ਇਸ ਮਾਮਲੇ ਦੀ ਪੜਤਾਲ ਕੀਤੀ ਗਈ। ਦੇਰ ਸ਼ਾਮ ਨੂੰ ਪੜਤਾਲ ਦੇ ਬਾਅਦ ਸਾਹਮਣੇ ਆਇਆ ਕਿ ਗ੍ਰੰਥੀ ਤਰਸੇਮ ਸਿੰਘ ਨੇ ਆਪਣੀ ਧੀ ਨੂੰ ਮਿਲਣ ਪੁੱਜੇ ਜਵਾਨ ਕਰਨਬੀਰ ਨੂੰ ਘਟਨਾ ਵਾਲੀ ਰਾਤ ਫੜ ਲਿਆ ਸੀ। ਕਰਨਬੀਰ ਨੂੰ ਬੇਅਦਬੀ ਦੇ ਕੇਸ ਵਿਚ ਫਸਾਉਣ ਲਈ ਗਰੰਥੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਰੱਖੇ ਰੁਮਾਲੇ ਧਰਤੀ ‘ਤੇ ਡੇਗ ਦਿੱਤੇ ਸਨ। ਜਿਸ ਮਗਰੋਂ ਸਾਰੇ ਇਲਾਕੇ ਚ ਤਣਾਅ ਵਾਲਾ ਮਹੌਲ ਬਣ ਗਿਆ, ਸਿੱਖ ਜਥੇਬੰਦੀਆਂ ਤੇ ਪੁਲਸ ਨੇ ਪੜਤਾਲ ਕੀਤੀ, ਹੁਣ ਪੁਲਸ ਨੇ ਗ੍ਰੰਥੀ, ਉਸਦੀ ਪਤਨੀ, ਤੇ ਧੀ ਖਿਲਾਫ਼ ਕੇਸ ਦਰਜ ਕਰ ਲਿਆ ਹੈ ।
Comment here