ਅਪਰਾਧਸਿਆਸਤਖਬਰਾਂਦੁਨੀਆ

ਧੀਆਂ ਦੇ ਕਤਲ ਤੋਂ ਬਾਅਦ ਮਾਂ ਨੇ ਕੀਤੀ ਖ਼ੁਦਕੁਸ਼ੀ

ਪੇਸ਼ਾਵਰ-ਇਥੋ ਦੇ ਹਯਾਤਬਾਦ ਇਲਾਕੇ ਵਿਚ ਮਾਂ ਅਤੇ ਉਸ ਦੀਆਂ ਦੋ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਜਨਾਨੀ ਨੇ ਪਹਿਲਾਂ ਆਪਣੀਆਂ ਦੋਵੇਂ ਕੁੜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਸ਼ੱਕ ਹੈ ਕਿ ਜਾਇਦਾਦ ਦੇ ਮਾਮਲੇ ’ਚ ਇਨ੍ਹਾਂ ਦਾ ਕਤਲ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਮ੍ਰਿਤਕ ਅੰਬਰ ਨਾਸਿਰ ਦੇ ਚਾਚਾ ਅਲਾਊਦੀਨ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਜਨਾਨੀ ਉਸ ਦੀ ਭਤੀਜੀ ਹੈ। ਉਹ ਆਪਣੀਆਂ 2 ਕੁੜੀਆਂ ਨਾਲ ਰਹਿੰਦੀ ਸੀ। ਅਲਾਊਦੀਨ ਅਨੁਸਾਰ ਮ੍ਰਿਤਕ ਜਨਾਨੀ ਪੇਸ਼ਾਵਰ ਤੋਂ ਆਪਣਾ ਹਿੱਸਾ ਮੰਗਣ ਲਈ ਉਸ ਕੋਲ ਆਈ ਸੀ। ਜਾਇਦਾਦ ਨੂੰ ਲੈ ਕੇ ਗੱਲਬਾਤ ਚੱਲ ਹੀ ਰਹੀ ਸੀ ਕਿ ਉਸ ਦੀ ਭਤੀਜੀ ਅੰਬਰ ਨਾਸਿਰ ਨੇ ਆਪਣੀਆਂ ਕੁੜੀਆਂ ਈਸ਼ਾਨ ਅਤੇ ਮਾਇਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਖੁਦ ਨੂੰ ਵੀ ਗੋਲੀ ਮਾਰ ਲਈ। ਤਿੰਨਾਂ ਦੀ ਮੌਤ ਮੌਕੇ ’ਤੇ ਹੋ ਗਈ।

Comment here