ਅਪਰਾਧਖਬਰਾਂ

ਧੀਆਂ ਜੰਮਣ ਤੇ ਨਰਾਜ਼ ਪਤੀ ਨੇ ਪਤਨੀ ਤੇ ਉਬਲਦਾ ਪਾਣੀ ਸੁੱਟਿਆ

ਸ਼ਾਹਜਹਾਂਪੁਰ-ਯੂ ਪੀ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਗੋਪਾਲਪੁਰ ਨਗਰੀਆ ਪਿੰਡ ’ਚ ਇਕ ਸ਼ਖਸ ਨੇ ਆਪਣੀ 32 ਸਾਲਾ ਪਤਨੀ ਤੇ ਉਬਲਦਾ ਪਾਣੀ ਪਾ ਦਿੱਤਾ, ਕਿਉੰਕਿ ਪਤਨੀ ਦੇ ਲਗਾਤਾਰ 3 ਧੀਆਂ ਪੈਦਾ ਹੋਈਆਂ ਤੇ ਜਨਾਬ ਨੂੰ ਆਵਦੇ ਵਰਗਾ ਮਰਦ ਪੁੱਤ ਚਾਹੀਦਾ ਸੀ। ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਧੀਆਂ ਦੇ ਜਨਮ ਤੋਂ ਬਾਅਦ ਉਸ ਨੂੰ ਲਗਾਤਾਰ ਤੰਗ ਕੀਤਾ ਗਿਆ ਅਤੇ ਜਣੇਪੇ ਵਾਲੇ ਸਮੇਂ ਚ ਖਾਣਾ ਵੀ ਨਹੀਂ ਸੀ ਦਿੱਤਾ ਜਾਂਦਾ, ਉਹ ਭੁੱਖੀ ਰਹਿੰਦੀ ਸੀ, ਤਾਂ ਜੋ ਭੁੱਖ ਨਾਲ ਉਹ ਤੇ ਉਹਦੀਆਂ ਧੀਆਂ ਦੀ ਮੌਤ ਹੋ ਜਾਵੇ, ਫੇਰ ਉਸ ਨੂੰ ਬੱਚੀਆਂ ਦੀ ਪਾਲਣਾ ਵਾਸਤੇ ਪੇਕਿਆਂ ਤੋਂ 50 ਹਜ਼ਾਰ ਰੁਪਏ ਲਿਆਉਣ ਲਈ ਵੀ ਕਿਹਾ ਗਿਆ। ਸਹੁਰਾ ਵੀ ਪਤੀ ਦੇ ਨਾਲ ਰਲ ਕੇ ਉਸ ਉੱਤੇ  ਤਸ਼ੱਦਦ ਕਰਦਾ ਸੀ। ਹਸਪਤਾਲ ’ਚ ਗੰਭੀਰ ਹਾਲਤ ਚ ਦਾਖ਼ਲ ਪੀੜਤਾ ਦੀ ਸ਼ਿਕਾਇਤ ਤੇ ਪੁਲਸ ਨੇ ਉਸ ਦੇ ਪਤੀ ਤੇ ਸਹੁਰੇ ਖਿਲਾਫ ਕੇਸ ਦਰਜ ਕਰ ਲਿਆ ਹੈ, ਦੋਵੇਂ ਫਰਾਰ ਨੇ।

Comment here