ਅਪਰਾਧਸਿਆਸਤਖਬਰਾਂ

ਧਾਰਾ 144 ਲਾਉਣ ਨਾਲ ਲੋਕਾਂ ਨੂੰ ਪੁਰਾਣੇ ਸਮੇਂ ਦੀ ਯਾਦ ਦਿਵਾਈ : ਧਾਮੀ

ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਹੈ ਕਿ ਪੰਜਾਬ ‘ਚ ਸਰਕਾਰਾਂ ਨੂੰ ਡਰ ਦਾ ਮਾਹੌਲ ਨਹੀਂ ਸਿਰਜਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਲੋਕਾਂ ਦੇ ਮਨਾਂ ਵਿਚ ਇਕ ਡਰ ਦਾ ਮਾਹੌਲ ਪਾ ਦਿੱਤਾ ਗਿਆ। ਇੰਟਰਨੈੱਟ, ਬੱਸਾਂ ਬੰਦ ਕਰਨਾ, ਧਾਰਾ 144 ਲਾਉਣਾ, ਇਸ ਨਾਲ ਲੋਕਾਂ ਨੂੰ ਪੁਰਾਣੇ ਸਮੇਂ ਚੇਤੇ ਆਈ ਜਾਂਦੀ ਹਨ। ਉਹ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਨ ਕਿ ਹਰ ਚੀਜ਼ ਦਾ ਇਕ ਸਿਸਟਮ ਹੁੰਦਾ ਹੈ। ਪਰ ਜੇਕਰ ਅਸੀਂ ਇਸ ਤਰ੍ਹਾਂ ਦਾ ਮਾਹੌਲ ਬਣਾ ਦੇਵਾਂਗੇ ਤਾਂ ਲੋਕਾਂ ਵਿਚ ਇਕ ਡਰ ਪੈਦਾ ਹੋ ਜਾਵੇਗਾ, ਫਿਰ ਉਹ ਡਰ ਦੇ ਮਾਹੌਲ ਵਿਚ ਕੁਝ ਹੋਰ ਸੋਚਣ ਲੱਗਦੇ ਹਨ। ਜੇਕਰ ਕਿਸੇ ਨੂੰ ਗ੍ਰਿਫਤਾਰ ਵੀ ਕਰਨਾ ਹੈ ਤਾਂ ਉਸ ਦਾ ਕੋਈ ਢੰਗ-ਤਰੀਕਾ ਹੁੰਦਾ ਹੈ। ਪਰ ਜਿਸ ਤਰ੍ਹਾਂ ਅੱਜ ਪੰਜਾਬ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਉਹ ਕੋਈ ਚੰਗੀ ਗੱਲ ਨਹੀਂ ਹੈ।

Comment here