ਅਪਰਾਧਸਿਆਸਤਖਬਰਾਂ

ਧਰਮ ਦਾ ਠੇਕੇਦਾਰ ਨਿਕਲਿਆ ਜ਼ਬਰ ਜ਼ਿਨਾਹ ਦਾ ਦੋਸ਼ੀ

ਕੋਚੀ-ਕੇਰਲ ਹਾਈਕੋਰਟ ਨੇ ਜਬਰ-ਜ਼ਿਨਾਹ ਦੇ ਦੋਸ਼ ਹੇਠ ਇਕ ਪੁਜਾਰੀ ਨੂੰ ਉਮਰਕੈਦ ਦੀ ਸਜ਼ਾ ਸੁਣਾਉਂਦੇ ਹੋਏ ਟਿੱਪਣੀ ਕੀਤੀ ਕਿ ਕਿਹੜਾ ਪ੍ਰਮਾਤਮਾ ਅਜਿਹੇ ਪੁਜਾਰੀ ਦੀ ਪ੍ਰਾਰਥਨਾ ਅਤੇ ਪੂਜਾ ਨੂੰ ਪ੍ਰਵਾਨ ਕਰਦਾ ਹੋਵੇਗਾ, ਜਿਸ ਨੇ ਵਾਰ-ਵਾਰ ਇਕ ਨਾਬਾਲਗ ਕੁੜੀ ਨਾਲ ਉਸ ਦੇ ਭਰਾ-ਭੈਣ ਦੇ ਸਾਹਮਣੇ ਛੇੜਛਾੜ ਕੀਤੀ ਹੋਵੇ। ਮਾਣਯੋਗ ਜੱਜ ਕੇ. ਵਿਨੋਦ ਅਤੇ ਜਸਟਿਸ ਜਿਆਦ ਰਹਿਮਾਨ ’ਤੇ ਆਧਾਰਿਤ ਬੈਂਚ ਨੇ ਮੰਜੇਰੀ ਵਾਸੀ ਉਕਤ ਪੁਜਾਰੀ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਜਦੋਂ ਕੋਈ ਵਿਅਕਤੀ ਆਪਣੀ ਪਤਨੀ ਜਾਂ ਬੱਚਿਆਂ ਨੂੰ ਛੱਡ ਦਿੰਦਾ ਹੈ ਤਾਂ ‘ਮੰਡਰਾਉਂਦੀਆਂ ਇੱਲਾਂ’ ਨਾ ਸਿਰਫ ਔਰਤ ਸਗੋਂ ਉਸਦੇ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ।
ਇਕ ਪਤੀ ਵੱਲੋਂ ਛੱਡੀ ਹੋਈ ਪਤਨੀ ਅਤੇ ਉਸਦੇ 4 ਬੱਚਿਆਂ ਨੂੰ ਪੁਜਾਰੀ ਨੇ ਆਪਣੇ ਕੋਲ ਰੱਖਿਆ ਅਤੇ ਫਿਰ ਸਭ ਤੋਂ ਵੱਡੀ ਬੱਚੀ ਜੋ ਅਜੇ ਨਾਬਾਲਗ ਹੈ, ਨਾਲ ਉਸ ਦੀ ਮਾਂ ਅਤੇ ਭੈਣ-ਭਰਾ ਸਾਹਮਣੇ ਛੇੜਛਾੜ ਕੀਤੀ। ਅਜੇ ਜਬਰ-ਜ਼ਿਨਾਹ ਦੀ ਗੱਲ ਸਾਬਿਤ ਨਹੀਂ ਹੋਈ। ਜੇ ਇਹ ਸਾਬਿਤ ਹੋ ਗਈ ਤਾਂ ਉਕਤ ਪੁਜਾਰੀ ਵਿਰੁੱਧ ਧਾਰਾ 376 (1) ਅਧੀਨ ਮਾਮਲਾ ਦਰਜ ਕੀਤਾ ਜਾਏਗਾ। ਦੋਸ਼ੀ ਦਾ ਪੀੜਤਾ ਨਾਲ ਵਿਸ਼ੇਸ਼ ਸੰਬੰਧ ਅਤੇ ਮਾਤਾ-ਪਿਤਾ ਦੇ ਦਰਜੇ ’ਤੇ ਗੌਰ ਕਰਦੇ ਹੋਏ ਸਾਡਾ ਮੰਨਣਾ ਹੈ ਕਿ ਅਪੀਲਕਰਤਾ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਜਾਵੇ।’’

Comment here