ਖਬਰਾਂਚਲੰਤ ਮਾਮਲੇਮਨੋਰੰਜਨ

ਧਰਮਿੰਦਰ ਦੇ ਪੋਤੇ ਦਾ ਵਿਆਹ ‘ਤੇ ਜੱਦੀ ਪਿੰਡ ‘ਡਾਂਗੋ’ ਵਾਲੇ ਨਰਾਜ਼

ਮੁੰਬਈ-ਬਾਲੀਵੁੱਡ ਦੇ ਸਟੀਲ ਮੈਨ ਕਹੇ ਜਾਣ ਵਾਲੇ ਧਰਮਿੰਦਰ ਦਿਓਲ ਨੇ ਆਪਣੇ ਪੋਤੇ ਯਾਨੀ ਸੰਨੀ ਦੇ ਪੁੱਤਰ ਕਰਨ ਦਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ। ਪਰ ਲੁਧਿਆਣਾ ’ਚ ਧਰਮਿੰਦਰ ਦੇ ਜੱਦੀ ਪਿੰਡ ਡਾਂਗੋ ਵਾਲੇ ਵਿਆਹ ਤੋਂ ਖੁਸ਼ ਨਹੀਂ ਹਨ। ਪਿੰਡ ’ਚ ਰਹਿੰਦੇ ਧਰਮਿੰਦਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨਾ ਤਾਂ ਵਿਆਹ ਲਈ ਸੱਦਾ ਪੱਤਰ ਭੇਜਿਆ ਗਿਆ ਅਤੇ ਨਾਲ ਹੀ ਸ਼ਗਨਾਂ ਦੇ ਲੱਡੂ ਧਰਮਿੰਦਰ ਵਲੋਂ ਉਨ੍ਹਾਂ ਨੂੰ ਭੇਜੇ ਗਏ ਹਨ। ਹੋਰ ਤਾਂ ਹੋਰ ਉਨ੍ਹਾਂ ਦੇ ਪਿੰਡ ਦੇ ਪੋਤੇ ਭਾਵ ਕਰਨ ਦਿਓਲ ਦੇ ਵਿਆਹ ਦਾ ਪਤਾ ਵੀ ਪਿੰਡ ਵਾਲਿਆਂ ਨੂੰ ਟੀਵੀ ਚੈਨਲਾਂ ’ਤੇ ਚੱਲ ਰਹੀਆਂ ਖ਼ਬਰਾਂ ਜ਼ਰੀਏ ਲੱਗੀ।
ਜ਼ਿਕਰਯੋਗ ਹੈ ਕਿ ਇਸ ਸ਼ਾਹੀ ਵਿਆਹ ’ਚ ਦੇਸ਼ ਦੇ ਵੱਖ-ਵੱਕ ਇਲਾਕਿਆਂ ਚੋਂ ਧਰਮਿੰਦਰ ਦੇ ਨੇੜਲੇ ਸਾਕ-ਸਬੰਧੀ ਅਤੇ ਦੋਸਤ ਸ਼ਾਮਲ ਹੋਏ ਸਨ। ਪਰ ਧਰਮਿੰਦਰ ਦੀ ਜਨਮ-ਭੂਮੀ ਪਿੰਡ ਡਾਂਗੋ ’ਚ ਦਿਓਲ ਪਰਿਵਾਰ ਵਲੋਂ ਨਾ ਲੱਡੂ ਭੇਜੇ ਗਏ ਅਤੇ ਨਾ ਹੀ ਕੋਈ ਸੁਨੇਹਾ ਭੇਜਿਆ ਗਿਆ। ਉੱਧਰ ਪਿੰਡ ਡਾਂਗੋ ਦੇ ਲੋਕਾਂ ਦਾ ਕਹਿਣਾ ਹੈ ਕਿ ਨਗਰ ਦੇ ਲੋਕ ਧਰਮਿੰਦਰ ਦਾ ਬਹੁਤ ਮਾਣ ਅਤੇ ਸਤਿਕਾਰ ਕਰਦੇ ਹਨ, ਕਿਉਂਕਿ ਉਸਨੇ ਸਾਡੇ ਪਿੰਡ ਦਾ ਨਾਮ ਦੁਨੀਆ ’ਚ ਰੋਸ਼ਨ ਕੀਤਾ ਹੈ। ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਹੁਣ ਧਰਮਿੰਦਰ ਦਾ ਆਪਣੇ ਪਿੰਡ ਪ੍ਰਤੀ ਜ਼ਿਆਦਾ ਲਗਾਓ ਨਹੀਂ ਰਿਹਾ ਹੈ, ਸੋ ਹੁਣ ਉਨ੍ਹਾਂ ਨਾਲ ਜ਼ਿਆਦਾ ਕੋਈ ਵਾਰਤਾਲਾਪ ਨਹੀਂ ਹੁੰਦਾ।
ਦਿਓਲ ਪਰਿਵਾਰ ਨੂੰ ਪੰਚਾਇਤ ਨੇ ਭੇਜੀਆਂ ਵਧਾਈਆਂ
ਧਰਮਿੰਦਰ ਨੇ ਆਪਣੇ ਰਿਸ਼ਤੇਦਾਰ ਬੂਟਾ ਸਿੰਘ ਨੂੰ ਟੈਲੀਫ਼ੋਨ ’ਤੇ ਵਿਆਹ ਦੀ ਇਤਲਾਹ ਜ਼ਰੂਰ ਦਿੱਤੀ ਸੀ। ਪਰ ਅਸੀਂ ਉਸਦੇ ਪੋਤੇ ਦੇ ਵਿਆਹ ਦੇ ਸੱਦਾ ਪੱਤਰ ਜਾਂ ਲੱਡੂਆਂ ਲਈ ਕੋਈ ਬਹੁਤੇ ਆਸਵੰਦ ਨਹੀਂ ਸਾਂ। ਚੱਲੋ, ਸਾਡੇ ਪਿੰਡ ਦੇ ਪੋਤੇ ਦਾ ਵਿਆਹ ਹੋਇਆ ਹੈ ਇਸ ਲਈ ਨਗਰ ਪੰਚਾਇਤ ਵਲੋਂ ਦਿਓਲ ਪਰਿਵਾਰ ਨੂੰ ਵਧਾਈਆਂ ਭੇਜਦੇ ਹਾਂ।

Comment here