ਸਿਆਸਤਖਬਰਾਂਦੁਨੀਆ

ਧਰਤੀ ਨਾਲ ਟਕਰਾਉਣ ਵਾਲਾ ਐਸਟੇਰਾਇਡ-ਨਾਸਾ ਨੇ ਜਾਰੀ ਕੀਤਾ ਅਲਰਟ!

ਨਵੀਂ ਦਿੱਲੀ-ਨਾਸਾ ਨੇ ਚਿਤਾਵਨੀ ਦਿੱਤੀ ਹੈ ਕਿ 2046 ਵਿਚ ਵੈਲੇਨਟਾਈਨ ਡੇਅ ਉਤੇ ਇਕ ਐਸਟਰਾਇਡ ਧਰਤੀ ਨਾਲ ਟਕਰਾ ਸਕਦਾ ਹੈ। ਨਾਸਾ ਇਸ ਐਸਟਰਾਇਡ ਉਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਹੈ। ਵਿਗਿਆਨੀਆਂ ਨੇ ਸਿਰਫ਼ ਦੋ ਹਫ਼ਤੇ ਪਹਿਲਾਂ ਹੀ ਪਾਇਆ ਸੀ ਕਿ ਇਹ ਐਸਟਰਾਇਡ ਇੱਕ ਵੱਡੇ ਖ਼ਤਰੇ ਦਾ ਕਾਰਨ ਬਣ ਸਕਦਾ ਹੈ, ਹਾਲਾਂਕਿ ਇਸ ਦੀ ਸੰਭਾਵਨਾ ਘੱਟ ਹੈ। ਪਰ ਵਿਗਿਆਨੀਆਂ ਨੇ ਅਜੇ ਵੀ ਇਸ ਨੂੰ ਲਿਸਟ ਦੇ ਸਿਖਰ ‘ਤੇ ਰੱਖਿਆ ਹੈ। ਇਸ ਗ੍ਰਹਿ ਨੂੰ 2023DW ਵਜੋਂ ਜਾਣਿਆ ਜਾਂਦਾ ਹੈ। ਨਾਸਾ ਮੁਤਾਬਕ ਪਹਿਲੀ ਵਾਰ 26 ਫਰਵਰੀ ਨੂੰ ਇਸ ਦੀ ਖੋਜ ਕੀਤੀ ਗਈ ਸੀ।
ਸੀ.ਬੀ.ਐੱਸ. ਨਿਊਜ਼ ਦੇ ਅਨੁਸਾਰ ਨਾਸਾ ਨੇ ਇਸ ਐਸਟੇਰਾਇਡ ਨੂੰ ਜੋਖਮ ਦੀ ਸੂਚੀ ਵਿੱਚ ਰੱਖਿਆ ਹੈ। ਧਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਐਸਟਰਾਇਡ ਦਾ ਨਾਮ ਇਸ ਸੂਚੀ ਰੱਖਿਆ ਜਾਂਦਾ ਹੈ ਅਤੇ ਮੌਜੂਦਾ ਸਮੇਂ ਵਿੱਚ ਸਿਰਫ 2023DW ਨੂੰ ਨੰਬਰ 1 ਰੈਂਕਿੰਗ ਵਿੱਚ ਰੱਖਿਆ ਗਿਆ ਹੈ। ਵਿਗਿਆਨੀਆਂ ਨੇ ਦੱਸਿਆ ਕਿ ਫਿਲਹਾਲ ਇਸ ਤੋਂ ਕੋਈ ਖਤਰਾ ਨਹੀਂ ਹੈ। ਜੋਖਮ ਸੂਚੀ ਦੇ ਅਨੁਸਾਰ, 2047 ਤੋਂ 2051 ਤੱਕ – ਵੈਲੇਨਟਾਈਨ ਡੇਅ ‘ਤੇ ਗ੍ਰਹਿ ਦੇ ਪ੍ਰਭਾਵ ਦੀ ਸੰਭਾਵਨਾ ਹੈ।
ਨਾਸਾ ਨੇ ਟਵੀਟ ਕੀਤਾ, ‘ਅਸੀਂ 2023 DW ਨਾਮਕ ਇੱਕ ਨਵੇਂ ਐਸਟਰਾਇਡ ਨੂੰ ਟਰੈਕ ਕਰ ਰਹੇ ਹਾਂ, ਜਿਸ ਦੇ 2046 ਵਿੱਚ ਧਰਤੀ ਨਾਲ ਟਕਰਾਉਣ ਦੀ ਬਹੁਤ ਘੱਟ ਸੰਭਾਵਨਾ ਹੈ। ਅਕਸਰ ਜਦੋਂ ਨਵੀਆਂ ਵਸਤੂਆਂ ਦੀ ਪਹਿਲੀ ਖੋਜ ਕੀਤੀ ਜਾਂਦੀ ਹੈ, ਤਾਂ ਇਸ ਨੂੰ ਅਨਿਸ਼ਚਿਤਤਾਵਾਂ ਨੂੰ ਘੱਟ ਕਰਨ ਅਤੇ ਭਵਿੱਖ ਵਿੱਚ ਉਹਨਾਂ ਦੇ ਔਰਬਿਟ ਦੀ ਢੁਕਵੀਂ ਭਵਿੱਖਬਾਣੀ ਕਰਨ ਲਈ ਕਈ ਹਫ਼ਤਿਆਂ ਦਾ ਡੇਟਾ ਲੱਗਦਾ ਹੈ। ਨਾਸਾ ਦੇ ਪਲੈਨੇਟਰੀ ਡਿਫੈਂਸ ਕੋਆਰਡੀਨੇਸ਼ਨ ਦਫਤਰ ਦਾ ਕਹਿਣਾ ਹੈ ਕਿ ਅਜੇ ਇਸ ਦੇ ਧਰਨੀ ਨਾਲ ਟਕਰਾਉਣ ਦੀ ਸੰਭਾਵਨਾ ਬਹੁਤ ਘੱਟ ਹੈ।

Comment here