ਸਿਆਸਤਖਬਰਾਂ

ਧਨਾਢ ਕਿਸਾਨ ਕਣਕ ਸਟੋਰ ਕਰਨ ਲੱਗੇ

ਖੰਨਾ-ਪੰਜਾਬ ‘ਚ ਇਸ ਵਾਰ ਜਿੱਥੇ ਕਣਕ ਦੀ ਫ਼ਸਲ ਘੱਟ ਹੋਣ ਕਾਰਨ ਕਿਸਾਨ ਚਿੰਤਾ ‘ਚ ਹਨ, ਉੱਥੇ ਹੀ ਮੰਡੀਆਂ ‘ਚ ਪਿਛਲੇ ਸਾਲਾਂ ਦੇ ਮੁਕਾਬਲੇ ਕਣਕ ਦੀ ਆਮਦ 40 ਫੀਸਦੀ ਤੱਕ ਘੱਟ ਗਈ ਹੈ। ਇਸ ਦਾ ਇਕ ਕਾਰਨ ਕਿਸਾਨ ਕਣਕ ਦੇ ਘੱਟ ਝਾੜ ਨੂੰ ਕਾਰਨ ਦੱਸ ਰਹੇ ਹਨ ਤੇ ਦੂਜੇ ਪਾਸੇ ਵੱਡੇ ਕਿਸਾਨ ਕਣਕ ਨੂੰ ਸਟੋਰ ਵੀ ਕਰ ਰਹੇ ਹਨ। ਮਾਲਵਾ ਖੇਤਰ ਵਿੱਚ ਪਹਿਲਾਂ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਦੀ ਨਰਮੇ ਦੀ ਫਸਲ ਤਬਾਹ ਹੋ ਗਈ ਸੀ, ਜਿਸ ਦਾ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਅਤੇ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਹੁਣ ਕਣਕ ਦੀ ਫਸਲ ਦਾ ਝਾੜ ਵੀ ਜ਼ਿਆਦਾ ਗਰਮੀ ਕਾਰਨ 30 ਤੋਂ 50 ਫੀਸਦੀ ਘੱਟ ਹੈ। ਜਿਸ ਕਾਰਨ ਕਿਸਾਨ ਜਿੱਥੇ ਪ੍ਰੇਸ਼ਾਨੀ ਵਿੱਚ ਹਨ, ਉੱਥੇ ਉਨ੍ਹਾਂ ਨੂੰ ਮੰਡੀਆਂ ਵਿੱਚ ਬਹੁਤ ਘੱਟ ਕਣਕ ਪੁੱਜ ਰਹੀ ਹੈ। ਅਪ੍ਰੈਲ ਮਹੀਨੇ ਦੇ ਆਖਰੀ ਦਿਨਾਂ ਵਿੱਚ ਵੀ ਮੰਡੀਆਂ ਖਾਲੀ ਪਈਆਂ ਹਨ।

ਜਾਣਕਾਰੀ ਅਨੁਸਾਰ ਰੂਸ ਯੂਕਰੇਨ ਜੰਗ ਕਾਰਨ ਅੰਤਰਾਸ਼ਟਰੀ ਮੰਡੀ ਵਿੱਚ ਕਣਕ ਦੀ ਮੰਗ ਹੋਣ ਕਾਰਨ ਪ੍ਰਾਈਵੇਟ ਕੰਪਨੀਆਂ ਕੁਝ ਮਹਿੰਗੇ ਭਾਅ ‘ਤੇ ਖਰੀਦਣ ‘ਚ ਲੱਗੀਆਂ ਹੋਈਆਂ ਹਨ, ਪਰ ਤਲਵੰਡੀ ਸਾਬੋ ਇਲਾਕੇ ਵਿੱਚ ਕੰਪਨੀਆਂ ਮਹਿੰਗੇ ਭਾਅ ਉੱਤੇ ਪ੍ਰਾਈਵੇਟ ਖਰੀਦ ਨਹੀਂ ਕਰ ਰਹੀਆਂ।  ਕਣਕ ਮੰਡੀਆਂ ‘ਚ ਹੀ ਪਹੁੰਚ ਰਹੀ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਤਲਵੰਡੀ ਸਾਬੋ ‘ਚ 50 ਫੀਸਦੀ ਕਣਕ ਦੀ ਆਮਦ ਹੋਈ ਹੈ।   ਉੱਥੇ ਹੀ ਛੋਟੇ ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਚਰਚਾ ਹੈ ਕਿ ਆਉਣ ਵਾਲੇ ਸਮੇਂ ‘ਚ ਕਣਕ ਮਹਿੰਗੀ ਹੋਵੇਗੀ, ਪਰ ਨਾ ਤਾਂ ਉਨ੍ਹਾਂ ਕੋਲ ਸਟਾਕ ਕਰਨ ਦੀ ਸਮਰੱਥਾ ਹੈ ਅਤੇ ਨਾ ਹੀ ਉਨ੍ਹਾਂ ਕੋਲ ਇੰਨੀ ਪੂੰਜੀ ਹੈ ਕਿ ਉਹ ਇਸ ਤੋਂ ਆਪਣੀ ਅਗਲੀ ਫ਼ਸਲ ਬੀਜ ਸਕਣ।ਕਿਸਾਨਾਂ ਦਾ ਕਹਿਣਾ ਹੈ ਕਿ ਤਲਵੰਡੀ ਸਾਬੋ ਦੇ ਕਿਸਾਨ ਆ ਰਹੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਵੱਡੇ ਜਿੰਮੀਦਾਰਾਂ ਵੱਲੋਂ ਕਣਕ ਸਟਾਕ ਕੀਤੀ ਜਾ ਰਹੀ ਹੈ। ਦੂਜੇ ਪਾਸੇ ਆੜ੍ਹਤੀਆਂ ਦਾ ਮੰਨਣਾ ਹੈ ਕਿ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਦੋ ਲੱਖ ਤੋਂ ਵੱਧ ਕਣਕ ਮੰਡੀ ਵਿੱਚ ਪੁੱਜੀ ਸੀ, ਪਰ ਇਸ ਵਾਰ ਇੱਕ ਲੱਖ ਦੇ ਕਰੀਬ ਗੱਟਾ ਹੁਣ ਤੱਕ ਮੰਡੀ ਵਿੱਚ ਆ ਚੁੱਕਾ ਹੈ, ਉਨ੍ਹਾਂ ਮੰਨਿਆ ਹੈ ਕਿ ਕਣਕ ਦੀ ਮਹਿੰਗੇ ਭਾਅਦ ਦੀ ਚਰਚਾ ਵਿੱਚ ਕੁਝ ਕਿਸਾਨਾਂ ਨੇ ਘਰ ਵਿੱਚ ਫਸਲ ਰੱਖੀ ਹੈ।  ਇਸ ਲਈ ਜਿਹੜੇ ਵੱਡੇ ਕਿਸਾਨ ਹਨ, ਉਹ ਕਿਸੇ ਨਾ ਕਿਸੇ ਘਰ ਵਿੱਚ ਕਣਕ ਦਾ ਸਟਾਕ ਕਰ ਰਹੇ ਹਨ, ਪਰ ਇਸ ਖੇਤਰ ਵਿੱਚ ਕੋਈ ਵੀ ਫੈਕਟਰੀ ਨਾ ਹੋਣ ਕਾਰਨ ਕਣਕ ਹੀ ਮੰਡੀ ਵਿੱਚ ਆ ਰਹੀ ਹੈ।

Comment here