ਸਿਆਸਤਖਬਰਾਂਦੁਨੀਆ

ਦੱਖਣੀ ਕੋਰੀਆ-ਅਮਰੀਕਾ ਵਿਚਾਲੇ ਪ੍ਰਮਾਣੂ ਹਥਿਆਰਾਂ ‘ਤੇ ਵਿਚਾਰ-ਚਰਚਾ

ਸਿਓਲ-ਉੱਤਰ ਕੋਰੀਆ ਨੇ ਨਵੇਂ ਸਾਲ ਦੇ ਪਹਿਲਾਂ ਹੀ ਦਿਨ ਐਤਵਾਰ ਨੂੰ ਇੱਕ ਮਿਜ਼ਾਈਲ ਦਾ ਪ੍ਰੀਖਣ ਕੀਤੀ। ਉੱਥੇ ਹੀ ਉਨ੍ਹਾਂ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਦੇਸ਼ ਨੂੰ ਪ੍ਰਮਾਣੂ ਹਥਿਆਰਾਂ ਦਾ ਵਿਸਥਾਰ ਕਰਨ ਤੇ ਨਵੇਂ ਅਤੇ ਵੱਧ ਸ਼ਕਤੀਸ਼ਾਲੀ ਅੰਤਰ-ਮਹਾਂਦੀਪੀ ਬੈਲਿਸਟਿਰ ਮਿਜ਼ਾਈਲ ਵਿਕਸਿਤ ਕਰਨ ਦਾ ਵਾਅਦਾ ਕੀਤਾ ਸੀ। ਦੱਖਣੀ ਕੋਰੀਆ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਉੱਤਰ ਕੋਰੀਆ ਵੱਲੋਂ ਪ੍ਰਮਾਣੂ ਖ਼ਤਰਾ ਵੱਧਣ ਦੇ ਮੱਦੇਨਜ਼ਰ ਦੱਖਣੀ ਕੋਰੀਆ ਅਤੇ ਅਮਰੀਕਾ ਵਿਚਾਲੇ ਅਮਰੀਕੀ ਪ੍ਰਮਾਣੂ ਹਥਿਆਰਾਂ ਦੇ ਪ੍ਰਬੰਧਨ ਲਈ ਦੱਖਣੀ ਕੋਰੀਆ ਨੂੰ ਸ਼ਾਮਲ ਕਰਨ ‘ਤੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੇ ਨਿਰਮਾਣ ਦਾ ਟੀਚਾ ਦੱਖਣੀ ਕੋਰੀਆ ਅਤੇ ਅਮਰੀਕਾ ਨੂੰ ਨਿਸ਼ਾਨਾ ਬਣਾਉਣ ਲਈ ਹੀ ਮਿਥਿਆ ਗਿਆ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੇ ਸੋਮਵਾਰ ਨੂੰ ਅਖ਼ਬਾਰ ‘ਚ ਪ੍ਰਕਾਸ਼ਿਤ ਇਕ ਇੰਟਰਵਿਊ ‘ਚ ਕਿਹਾ ਕਿ ਦੋਵੇਂ ਦੇਸ਼ ਅਮਰੀਕੀ ਪ੍ਰਮਾਣੂ ਹਥਿਆਰਾਂ ਦੇ ਸਬੰਧ ‘ਚ ਸੰਯੁਕਤ ਯੋਜਨਾਬੰਦੀ ਅਤੇ ਸਿਖਲਾਈ ਦੀ ਯੋਜਨਾ ਬਣਾ ਰਹੇ ਹਨ ਤੇ ਅਮਰੀਕਾ ਨੇ ਵੀ ਇਸ ਵਿਚਾਰ ‘ਚ ਦਿਲਚਸਪੀ ਦਿਖਾਈ ਹੈ। ਉੱਥੇ ਹੀ ਇਸ ਸਬੰਧ ‘ਚ ਅਮਰੀਕੀ ਰਾਸ਼ਟਰਪਕੀ ਜੋਅ ਬਿਡੇਨ ਨੇ ਕਿਹਾ ‘ਨਹੀਂ’।
ਯੂਨ ਦੇ ਬੁਲਾਰੇ ਕਿਮ ਊਨ ਹੀ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਿਓਲ ਅਤੇ ਵਾਸ਼ਿੰਗਟਨ ਉੱਤਰੀ ਕੋਰੀਆ ਦੇ ਪ੍ਰਮਾਣੂ ਖ਼ਤਰੇ ਦੇ ਜਵਾਬ ‘ਚ ਅਮਰੀਕੀ ਪ੍ਰਮਾਣੂ ਸੰਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਨ , ਸਾਂਝੀ ਯੋਜਨਾਬੰਦੀ ਅਤੇ ਸੰਯੁਕਤ ਕਾਰਜ ਯੋਜਨਾ ‘ਤੇ ਵਿਚਾਰ-ਚਰਚਾ ਕਰ ਰਹੇ ਹਨ। ਕਿਮ ਨੇ ਕਿਹਾ ਕਿ ਬਿਡੇਨ ਨੇ ਜਵਾਬ ‘ਚ ‘ਨਹੀਂ’ ਕਹਿ ਦਿੱਤਾ ਹਵੇਗਾ ਕਿਉਂਕਿ ਪੱਤਰਕਾਰ ਨੇ ਬਿਨਾਂ ਕਿਸੇ ਪਿਛੋਕੜ ਦੇ ਪ੍ਰਮਾਣੂ ਅਭਿਆਸ ਦੇ ਬਾਰੇ ‘ਚ ਪ੍ਰਸ਼ਨ ਪੁੱਛ ਹੋਣਗੇ। ਯੂਨ ਨੇ ‘ਦਿ ਚੋਸੁਨ ਇਲਬੋ’ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਪ੍ਰਮਾਣੂ ਹਥਿਆਰ ਅਮਰੀਕਾ ਦੇ ਹਨ ਪਰ ਯੋਜਨਾ, ਸੂਚਨਾ ਨੂੰ ਸਾਂਝਾ ਕਰਨਾ , ਅਭਿਆਸ ਤੇ ਸਿਖਲਾਈ ਦੱਖਣੀ ਕੋਰੀਆ ਅਤੇ ਅਮਰੀਕਾ ਨੂੰ ਸਾਂਝੇ ਤੌਰ ‘ਤੇ ਕੀਤੀ ਜਾਣੀ ਚਾਹੀਦੀ ਹੈ।

Comment here