ਸਿਆਸਤਖਬਰਾਂਚਲੰਤ ਮਾਮਲੇਦੁਨੀਆ

“ਦੱਖਣੀ ਏਸ਼ੀਆ ਚ ਚੀਨ: ਨਿਵੇਸ਼ ਕਿ ਸ਼ੋਸ਼ਣ?” ਵਿਸ਼ੇ ‘ਤੇ ਵੈਬੀਨਾਰ 7 ਨੂੰ

ਲੰਡਨ-ਵਿਸ਼ਵ ਪੱਧਰ ਉੱਤੇ ਚਰਚਿਤ ਸਮੱਸਿਆਵਾਂ ਅਤੇ ਮੁੱਦਿਆਂ ਬਾਰੇ ਸੰਜੀਦਗੀ ਨਾਲ ਵਿਚਾਰ ਚਰਚਾ ਕਰਾਉਣ ਲਈ ਦਿ ਡੈਮੋਕਰੇਸੀ ਫੋਰਮ ਵਲੋਂ ਅਕਸਰ ਸੈਮੀਨਾਰ, ਵੈਬੀਨਾਰ ਆਦਿ ਆਯੋਜਿਤ ਕੀਤੇ ਜਾਂਦੇ ਹਨ। ਅੱਜ ਏਸ਼ੀਆ ਵਿੱਚ ਚੀਨ ਜਿਸ ਤਰਾਂ ਆਪਣੇ ਪੈਰ ਪਸਾਰ ਰਿਹਾ ਹੈ, ਕਾਰੋਬਾਰੀ ਪੱਧਰ ਤੇ, ਉਸ ਨੂੰ ਲੈ ਕੇ ਆਰਥਿਕ ਤੇ ਸਿਆਸੀ ਮਾਹਿਰ ਵੱਖ ਵੱਖ ਤਰਾਂ ਦੇ ਫਿਕਰ ਜ਼ਾਹਰ ਕਰ ਰਹੇ ਹਨ। ਦਿ ਡੈਮੋਕਰੇਸੀ ਫੋਰਮ ਵਲੋਂ 7 ਮਾਰਚ ਨੂੰ ਇੰਗਲੈਂਡ ਦੇ 2-4 ਵਜੇ ਬਾਅਦ ਦੁਪਹਿਰ ਨੂੰ “ਦੱਖਣੀ ਏਸ਼ੀਆ ਚ ਚੀਨ: ਨਿਵੇਸ਼ ਕਿ ਸ਼ੋਸ਼ਣ?” ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਫੋਰਮ ਦੇ ਮੁਖੀ ਲਾਰਡ ਬਰੂਸ ਨੇ ਦੱਸਿਆ ਕਿ ਇਸ ਵੈਬੀਨਾਰ ਵਿੱਚ ਹੰਫਰੀ ਹਾਕਸਲੇਅ, ਡਾ ਪ੍ਰਵੇਜ਼ ਹੁਡਬਾਏ, ਡਾ ਫਰੈਡਰਿਕ ਗ੍ਰੇਰੇ, ਡਾ ਕ੍ਰਿਸਟੀਨ ਫੇਅਰ, ਡਾ ਕ੍ਰਿਸਟੋਫਰ ਕਲੇਰੀ ਇਸ ਮਹੱਤਵਪੂਰਨ ਅਤੇ ਸੰਜੀਦਾ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਵੈਬੀਨਾਰ ਦਾ ਸਮਾਪਨ ਬੇਰੀ ਗਾਰਡੀਨਰ ਵਲੋਂ ਕੀਤਾ ਜਾਵੇਗਾ। 

ਇਸ ਵੈਬੀਨਾਰ ਨਾਲ ਜੁੜਨ ਲਈ ਹੇਠ ਦਿੱਤੇ ਲਿੰਕ ਤੇ ਜਾ ਸਕਦੇ ਹੋ-

YouTube
Facebook Link

Comment here