ਖਬਰਾਂਦੁਨੀਆਮਨੋਰੰਜਨ

ਦੱਖਣੀ ਏਸ਼ੀਆਈ ਹਸਤੀਆਂ ਦੀ ਸੂਚੀ ’ਚ ‘ਬਾਹੂਬਲੀ’ ਸਟਾਰ ਪ੍ਰਭਾਸ ਸਭ ਤੋਂ ਉੱਪਰ

ਲੰਡਨ-ਬ੍ਰਿਟੇਨ ਦੀ ‘ਈਸਟਰਨ ਆਈ’ ਅਖਬਾਰ ’ਚ ਪ੍ਰਕਾਸ਼ਿਤ ਹੋਣ ਵਾਲੀ ਸਾਲਾਨਾ ਦੁਨੀਆ ਦੀਆਂ 50 ‘ਏਸ਼ੀਆਈ ਹਸਤੀਆਂ’ ਦੀ ਸੂਚੀ ’ਚ ਸਟਾਰ ਪ੍ਰਭਾਸ ਨੂੰ 2021 ਲਈ ਵਿਸ਼ਵ ’ਚ ਨੰਬਰ ਇਕ ਦੱਖਣ ਏਸ਼ੀਆਈ ਹਸਤੀ ਕਰਾਰ ਦਿੱਤਾ ਹੈ। ਤੇਲਗੂ ਦੀਆਂ ਬੇਹੱਦ ਕਾਮਯਾਬ ਫਿਲਮਾਂ ਬੁੱਜੀਗਡੂ, ਬਿੱਲਾ, ਬਾਹੂਬਲੀ ਆਦਿ ਲਈ ਮਸ਼ਹੂਰ ਅਦਾਕਾਰ ਪ੍ਰਭਾਸ (42) ਦੀਆਂ ਭਾਰਤ ’ਚ ਖੇਤਰੀ ਫਿਲਮਾਂ ਪ੍ਰਤੀ ਧਿਆਨ ਖਿੱਚਣ ਵਾਲੀ ਕਾਬਲੀਅਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਇਸ ਸੂਚੀ ’ਚ ਬ੍ਰਿਟਿਸ਼-ਪਾਕਿਸਤਾਨੀ ਅਦਾਕਾਰ ਰਿਜ ਅਹਿਮਦ ਦੂਜੇ ਸਥਾਨ ’ਤੇ ਹਨ। ਤੀਸਰੇ ਸਥਾਨ ’ਤੇ ਪ੍ਰਿਯੰਕਾ ਚੋਪੜਾ ਅਤੇ ਚੌਥੇ ਸਥਾਨ ’ਤੇ ਭਾਰਤੀ-ਅਮੈਰਿਕਨ ਮਿੰਡੀ ਕੇਲਿੰਗ ਹਨ।

Comment here