ਅਪਰਾਧਖਬਰਾਂਦੁਨੀਆ

ਦੱਖਣੀ ਅਫ਼ਰੀਕਾ ‘ਚ ਅਗਵਾ ਹੋਏ ਭਾਰਤੀ ਮੂਲ ਦੇ ਬੱਚੇ ਸੁਰੱਖਿਅਤ ਮਿਲੇ

ਜੋਹਾਨਸਬਰਗ – ਇੱਥੇ ਸਕੂਲ ਜਾਂਦੇ ਸਮੇਂ ਬੰਦੂਕਧਾਰੀਆਂ ਵੱਲੋਂ ਤਿੰਨ ਹਫ਼ਤੇ ਪਹਿਲਾਂ ਸਕੂਲ ਜਾਂਦੇ ਸਮੇਂ ਅਗਵਾ ਕੀਤੇ ਗਏ ਭਾਰਤੀ ਮੂਲ ਦੇ ਕਾਰੋਬਾਰੀ ਨੂੰ ਉਸ ਵਕਤ ਚੈਨ ਦਾ ਸਾਹ ਆਇਆ ਜਦ ਉਸ ਦੇ ਚਾਰੇ ਪੁੱਤਰ ਸੁਰੱਖਿਅਤ ਘਰ ਵਾਪਸ ਆ ਗਏ, ਜਾਣਕਾਰੀ ਅਨੁਸਾਰ ਪੋਲੋਕਵੇਨ ਵਿਚ ਰਹਿਣ ਵਾਲੇ ਕਾਰੋਬਾਰੀ ਨਾਜ਼ਿਮ ਮੋਤੀ ਦੇ ਪੁੱਤਰ ਜ਼ਿਦਾਨ (7), ਜ਼ਾਇਦ (11), ਐਲਨ (13) ਅਤੇ ਜ਼ਿਆ (15) ਅੱਜ ਸ਼ਾਮ ਸੁਰੱਖਿਅਤ ਮਿਲੇ। ਇਹਨਾਂ ਨੂੰ 21 ਅਕਤੂਬਰ ਨੂੰ ਸਕੂਲ ਜਾਂਦੇ ਸਮੇਂ ਉਹਨਾਂ ਦੀ ਕਾਰ ਨੂੰ ਰੋਕ ਕੇ ਚਿੱਟੇ ਕੱਪੜੇ ਪਹਿਨੇ ਸੱਤ ਹਥਿਆਰਬੰਦ ਵਿਅਕਤੀਆਂ ਨੇ ਦੋ ਗੱਡੀਆਂ ਵਿੱਚ ਅਗਵਾ ਕਰ ਲਿਆ ਸੀ।  ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ। ਪੁਲਸ ਦੇ ਬੁਲਾਰੇ ਨੇ ਕਿਹਾ ਕਿ ਪੁਲਸ ਨੂੰ ਪ੍ਰਿਟੋਰੀਆ ਦੇ ਤਸ਼ਵਾਨੇ ਦੇ ਨਿਵਾਸੀਆਂ ਦਾ ਇੱਕ ਕਾਲ ਆਇਆ, ਜਿਹਨਾਂ ਨੇ ਕਿਹਾ ਕਿ ਚਾਰ ਬੱਚੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਕਿਹਾ ਕਿ ਉਨ੍ਹਾਂ ਨੂੰ ਨੇੜਲੀ ਸੜਕ ‘ਤੇ ਛੱਡ ਦਿੱਤਾ ਗਿਆ ਹੈ। ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ। ਨਾਇਡੂ ਨੇ ਕਿਹਾ,“ਡਾਕਟਰ ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਠੀਕ ਹੈ ਅਤੇ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਗਿਆ ਤਾਂ ਅਸੀਂ ਮਹਿਸੂਸ ਕੀਤਾ ਕਿ ਉਹ ਬਹੁਤ ਖੁਸ਼ ਸਨ। ਉਨ੍ਹਾਂ ਨੇ ਕਿਹਾ ਕਿ ਫੋਰੈਂਸਿਕ ਅਤੇ ਮਨੋਵਿਗਿਆਨੀ ਦੀ ਟੀਮ ਵੀਰਵਾਰ ਨੂੰ ਪਰਿਵਾਰ ਅਤੇ ਬੱਚਿਆਂ ਨਾਲ ਗੱਲ ਕਰੇਗੀ ਅਤੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਪੁਲਸ ਅਗਵਾਕਾਰਾਂ ਨੂੰ ਕਾਬੂ ਕਰਨ ਵਾਲੇ ਪਾਸੇ ਕੰਮ ਕਰ ਰਹੀ ਹੈ।

 

Comment here