ਖਬਰਾਂਖੇਡ ਖਿਡਾਰੀਦੁਨੀਆ

ਦੱਖਣੀ ਅਫਰੀਕਾ ਤੋਂ ਹਾਰੀ ਭਾਰਤੀ ਟੀਮ

ਨਵੀਂ ਦਿੱਲੀ- ਭਾਰਤ ਦੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 212 ਦੌੜਾਂ ਦਾ ਟੀਚਾ ਦੇਣ ਤੋਂ ਬਾਅਦ 81 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਲਗਾਤਾਰ 13 ਟੀ-20 ਮੈਚ ਜਿੱਤਣ ਦੇ ਰਿਕਾਰਡ ਵੱਲ ਕਦਮ ਵਧਾ ਦਿੱਤੇ ਸਨ ਪਰ ਰਾਸੀ ਵੇਨ ਡੇਰ ਡੁਸੇਨ (ਅਜੇਤੂ 75) ਤੇ ਆਈਪੀਐੱਲ ਚੈਂਪੀਅਨ ਗੁਜਰਾਤ ਟਾਈਟਨਜ਼ ਦੇ ਮੈਂਬਰ ਡੇਵਿਡ ਮਿਲਰ (ਅਜੇਤੂ 64) ਨੇ ਚੌਥੀ ਵਿਕਟ ਲਈ 131 ਦੌੜਾਂ ਦੀ ਭਾਈਵਾਲੀ ਕਰ ਕੇ ਉਸ ਦੀਆਂ ਉਮੀਦਾਂ ਨੂੰ ਤੋੜ ਦਿੱਤਾ। ਭਾਰਤ ਨੇ ਓਪਨਰ ਇਸ਼ਾਨ ਕਿਸ਼ਨ ਦੀਆਂ 76 ਦੌੜਾਂ ਤੋਂ ਬਾਅਦ ਕਪਤਾਨ ਰਿਸ਼ਭ ਪੰਤ ਤੇ ਹਾਰਦਿਕ ਪਾਂਡਿਆ ਦੀਆਂ ਤੇਜ਼ ਪਾਰੀਆਂ ਦੀ ਬਦੌਲਤ ਚਾਰ ਵਿਕਟਾਂ ‘ਤੇ 211 ਦੌੜਾਂ ਬਣਾਈਆਂ ਪਰ ਮਹਿਮਾਨਾਂ ਨੇ ਪੰਜ ਗੇਂਦਾਂ ਬਾਕੀ ਰਹਿੰਦੇ ਹੀ ਸੱਤ ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਦੱਖਣੀ ਅਫਰੀਕਾ ਨੇ ਇਸ ਨਾਲ ਹੀ ਪੰਜ ਟੀ-20 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ।

Comment here