ਸਿਆਸਤਖਬਰਾਂਗੁਸਤਾਖੀਆਂਚਲੰਤ ਮਾਮਲੇ

ਦੰਦ ਕਥਾ ਰਾਹੀਂ ਚੰਨੀ ਨੇ ‘ਆਪ’ ’ਤੇ ਸਾਧਿਆ ਨਿਸ਼ਾਨਾ

ਰੂਪਨਗਰ : ਪਿੰਡ ਬ੍ਰਾਹਮਣ ਮਾਜਰਾਮਦਵਾੜਾਰੰਗੀਲਪੁਰ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਮੀਟਿੰਗ ਦੌਰਾਨ ਇੱਕ ਦੰਦ ਕਥਾ ਰਾਹੀਂ ‘ਆਪ’ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਭਾਈ ਸਿਆਣੇ ਕਹਿੰਦੇ ਹਨ ਕਿ ਘਰ ਵਿਚ ਝਾੜੂ ਖੜ੍ਹਾ ਨ੍ਹੀਂ ਰੱਖੀਦਾਮਾੜਾ ਹੁੰਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਂਹ ਵਿਚ ਵੀ ਹਲਕੇ ਦੇ ਅਦਾਕਾਰ ਯੋਗਰਾਜ ਸਿੰਘ ਸਣੇ ਚੋਣ ਪ੍ਰਚਾਰ ਕੀਤਾ।+ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਹਲਕੇ ਦਾ ਕੋਈ ਅਜਿਹਾ ਪਿੰਡ ਨਹੀ ਹੈ ਜਿੱਥੇ ਮੈਂ ਕਰੋੜ ਤੋਂ ਘੱਟ ਗਰਾਂਟ ਦਿੱਤੀ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗੱਲਾਂ ਤਾਂ ਬਹੁਤ ਕਰਦੀ ਹੈਤੁਸੀਂ ਦਿੱਲੀ ਜਾ ਕੇ ਵੇਖੋਲੋਕ ਕੀ ਕਹਿੰਦੇ ਹਨ ਇਨ੍ਹਾਂ ਬਾਰੇ। ਇਸ ਦੌਰਾਨ ਅਦਾਕਾਰ ਯੋਗਰਾਜ ਸਿੰਘ ਨੇ ਕਾਂਗਰਸ ਪਾਰਟੀ ਦਾ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪ੍ਰਾਪਤ ਹੋਵੇਗਾ।

Comment here