ਸਿਹਤ-ਖਬਰਾਂ

ਦੰਦਾਂ ਦੇ ਕੀੜੇ ਕਾਰਨ ਦਰਦ ਦਾ ਇਉਂ ਕਰੋ ਇਲਾਜ….

ਫਟਕੜੀ, ਨਿੰਮ, ਹਿੰਗ ਨਾਲ ਮਿਲਦੀ ਹੈ ਰਾਹਤ

ਖਾਣ ਪੀਣ ਚ ਬਦਲਾਅ ਕਾਰਨ ਬੱਚਿਆਂ ਦੇ ਦੰਦਾਂ ਚ ਕੀੜੇ ਦੀ ਸਮਸਿਆ ਹੁਣ ਆਮ ਹੋ ਰਹੀ ਹੈ, ਇਸ ਨਾਲ ਹੁੰਦਾ ਦੰਦਾਂ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ। ਕੁਝ ਘਰੇਲੂ ਉਪਾਅ ਦੰਦਾਂ ਦੇ ਦਰਦ ਤੋੰ ਨਿਜਾਤ ਦਿਵਾ ਸਕਦੇ ਹਨ-

ਹਲਦੀ ਤੇ ਲੂਣ-ਪੀਹ ਕੇ ਰੱਖੀ ਹੋਈ ਹਲਦੀ ਅਤੇ ਲੂਣ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਲਵੋ ਅਤੇ ਫਿਰ ਇਸ ਨਾਲ ਬੱਚੇ ਦੇ ਦੰਦਾਂ ਉਤੇ ਮੰਜਨ ਵਾਂਗ ਮਲੋ।

ਦਾਲਚੀਨੀ ਦਾ ਤੇਲ-ਦਾਲਚੀਨੀ ਦੇ ਤੇਲ ਵਿਚ ਰੂੰ ਨੂੰ ਚੰਗੀ ਤਰ੍ਹਾਂ ਭਿਉਂ ਲਵੋ। ਫਿਰ ਇਸ ਨੂੰ ਬੱਚੇ ਦੇ ਦੰਦ ’ਤੇ ਜਿਥੇ ਦਰਦ ਹੋ ਰਿਹਾ ਹੈ, ਉਥੇ ਰੱਖ ਕੇ ਦੱਬ ਦਿਉ।

ਫਟਕੜੀ-ਫਟਕੜੀ ਨੂੰ ਗਰਮ ਪਾਣੀ ਵਿਚ ਘੋਲ ਕੇ ਰੋਜ਼ਾਨਾ ਅਪਣੇ ਬੱਚੇ ਨੂੰ ਕੁਰਲੀ ਕਰਵਾਓ। ਇਸ ਨਾਲ ਮੂੰਹ ਦੀ ਬਦਬੂ ਵੀ ਖਤਮ ਹੁੰਦੀ ਹੈ।

ਬੋਹੜ ਦਾ ਦੁੱਧ-ਇਸ ਤੋਂ ਇਲਾਵਾ ਬੱਚਿਆਂ ਦੇ ਕੀੜੇ ਵਾਲੇ ਦੰਦ ਜਾਂ ਸੜੇ ਹੋਏ ਦੰਦਾਂ ਵਿਚ ਬੋਹੜ ਦਾ ਦੁੱਧ ਲਾਓ।

ਹਿੰਗ ਦੀ ਵਰਤੋਂ- ਘਰ ਵਿਚ ਰੱਖੀ ਹਿੰਗ ਨਾਲ ਵੀ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ। ਹਿੰਗ ਨੂੰ ਥੋੜ੍ਹਾ ਗਰਮ ਕਰ ਕੇ ਬੱਚੇ ਦੇ ਕੀੜੇ ਲੱਗੇ ਦੰਦਾਂ ਦੇ ਹੇਠਾਂ ਦੱਬ ਕੇ ਰੱਖੋ।

ਲੌਂਗ ਦਾ ਤੇਲ-ਬੱਚਿਆਂ ਦੇ ਕੀੜੇ ਲੱਗੇ ਦੰਦਾਂ ਦੇ ਖੋਖਲੇ ਹਿੱਸੇ ਵਿਚ ਲੌਂਗ ਦਾ ਤੇਲ ਰੂੰ ਵਿਚ ਭਿਉਂ ਕੇ ਰੱਖਣ ਨਾਲ ਵੀ ਆਰਾਮ ਮਿਲਦਾ ਹੈ।

ਨਿੰਮ ਦੀ ਦਾਤਣ-ਨਿੰਮ ਦੀ ਦਾਤਣ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਹੀ ਦੰਦਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਰਿਹਾ ਹੈ। ਜੇਕਰ ਬੱਚਿਆਂ ਨੂੰ ਨਿੰਮ ਦੀ ਦਾਤਣ ਦੀ ਆਦਤ ਪਾ ਦਿੱਤੀ ਜਾਵੇ ਤਾਂ ਉਹਨਾਂ ਨੂੰ ਦੰਦਾਂ ਤੇ ਮਸੂੜਿਆਂ ਦੀ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ।

 

Comment here