ਵਿਲੂਪੁਰਮ-ਇਥੋਂ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਾਮਿਲਨਾਡੂ ‘ਚ ਮਾਲੀਆ ਅਧਿਕਾਰੀਆਂ ਨੇ ਬੁੱਧਵਾਰ ਨੂੰ ਵਿਲੂਪੁਰਮ ਜ਼ਿਲ੍ਹੇ ਦੇ ਮੇਲਪਾਥੀ ਪਿੰਡ ਵਿੱਚ ਸ਼੍ਰੀ ਧਰਮਰਾਜਾ ਦ੍ਰੌਪਦੀ ਅੰਮਾਨ ਮੰਦਰ ਨੂੰ ਸੀਲ ਕਰ ਦਿੱਤਾ। ਅਨੁਸੂਚਿਤ ਜਾਤੀ (ਐੱਸਸੀ) ਦੇ ਮੈਂਬਰਾਂ ਦੇ ਮੰਦਰ ਵਿੱਚ ਦਾਖ਼ਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਵਿਲੂਪੁਰਮ ਰੈਵੇਨਿਊ ਡਵੀਜ਼ਨਲ ਅਫ਼ਸਰ (ਆਰਡੀਓ) ਐੱਸ ਰਵੀਚੰਦਰਨ ਨੇ ਇਕ ਪ੍ਰਮੁੱਖ ਜਾਤੀ ਅਤੇ ਅਨੁਸੂਚਿਤ ਜਾਤੀ ਦੇ ਨੁਮਾਇੰਦਿਆਂ ਦਰਮਿਆਨ ਹਾਲ ਹੀ ‘ਚ ਸ਼ਾਂਤੀ ਵਾਰਤਾ ਅਸਫਲ ਹੋਣ ਤੋਂ ਬਾਅਦ ਮੰਦਰ ਨੂੰ ਸੀਲ ਕਰਨ ਦਾ ਹੁਕਮ ਦਿੱਤਾ ਹੈ।
ਪ੍ਰਮੁੱਖ ਜਾਤੀ ਦੇ ਲੋਕ ਅਨੁਸੂਚਿਤ ਜਾਤੀ ਦੇ ਮੈਂਬਰਾਂ ਦੇ ਮੰਦਰ ‘ਚ ਦਾਖਲ ਹੋਣ ਦਾ ਵਿਰੋਧ ਕਰਦੇ ਆ ਰਹੇ ਹਨ, ਜਦਕਿ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਮੰਦਰ ‘ਚ ਦਾਖਲ ਹੋਣਾ ਉਨ੍ਹਾਂ ਦਾ ਅਧਿਕਾਰ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਸਲਾ ਹੱਲ ਕਰਨ ਲਈ ਦੋਵਾਂ ਵਰਗਾਂ ਵਿਚਾਲੇ ਸ਼ਾਂਤੀ ਵਾਰਤਾ ਕਰਵਾਈ ਸੀ ਤਾਂ ਜੋ ਪਿੰਡ ਦੀ ਸਦਭਾਵਨਾ ਨੂੰ ਭੰਗ ਨਾ ਹੋਵੇ। ਗੱਲਬਾਤ ਅਸਫਲ ਰਹੀ ਕਿਉਂਕਿ ਪ੍ਰਮੁੱਖ ਜਾਤੀ ਨੇ ਆਪਣੇ ਸਟੈਂਡ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਆਰਡੀਓ ਨੇ ਫੌਜਦਾਰੀ ਜ਼ਾਬਤਾ (ਸੀਆਰਪੀਸੀ) ਦੀ ਧਾਰਾ 145 (1) ਦੇ ਤਹਿਤ ਮੰਦਰ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਪੈਦਾ ਨਾ ਹੋਵੇ।
ਦ੍ਰੌਪਦੀ ਅੰਮਾਨ ਮੰਦਰ ‘ਚ ਅਨੁਸੂਚਿਤ ਜਾਤੀ ਮੈਂਬਰਾਂ ਦੇ ਦਾਖ਼ਲ ਹੋਣ ‘ਤੇ ਹੰਗਾਮਾ

Comment here