ਅਜਬ ਗਜਬਖਬਰਾਂਚਲੰਤ ਮਾਮਲੇ

ਦੋ ਸਕੀਆਂ ਭੈਣਾਂ ਨੇ ਇਕੋ ਮੁੰਡੇ ਨਾਲ ਕਰਵਾਇਆ ਵਿਆਹ!!

ਮਹਾਰਾਸ਼ਟਰ-ਇੱਥੇ ਦੋ ਕੁੜੀਆਂ ਇੱਕੋ ਲਾੜੇ ਨਾਲ ਵਿਆਹ ਕਰਵਾ ਰਹੀਆਂ ਹਨ। ਵਾਇਰਲ ਵੀਡੀਓ ਵਿਚ ਨਜ਼ਰ ਆ ਰਹੀਆਂ ਦੋਵੇਂ ਕੁੜੀਆਂ ਸਕੀਆਂ ਭੈਣਾਂ ਹਨ। ਇੰਨਾ ਹੀ ਨਹੀਂ, ਇਨ੍ਹਾਂ ਜੁੜਵਾਂ ਭੈਣਾਂ ਦਾ ਵਿਆਹ ਇੱਕੋ ਮੰਡਪ ਵਿਚ ਹੋ ਰਿਹਾ ਹੈ ਅਤੇ ਇਨ੍ਹਾਂ ਦਾ ਲਾੜਾ ਵੀ ਇਕੋ ਹੀ ਹੈ। ਤੁਸੀਂ ਇਹ ਦੇਖ ਕੇ ਦੰਗ ਰਹਿ ਜਾਓਗੇ ਕਿ ਪਰਿਵਾਰ ਵਾਲੇ ਵੀ ਵਿਆਹ ਤੋਂ ਖੁਸ਼ ਹਨ ਅਤੇ ਉਨ੍ਹਾਂ ਉਤੇ ਪਿਆਰ ਅਤੇ ਆਸ਼ੀਰਵਾਦ ਦੀ ਵਰਖਾ ਕਰ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵਿਆਹ ਮਹਾਰਾਸ਼ਟਰ ਦੇ ਪੰਡਰਪੁਰ ਵਿਚ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਵੀਡੀਓ ‘ਚ ਨਜ਼ਰ ਆਉਣ ਵਾਲੀਆਂ ਦੋਵੇਂ ਭੈਣਾਂ ਜੁੜਵਾ ਹਨ ਅਤੇ ਪੇਸ਼ੇ ਤੋਂ ਇੰਜੀਨੀਅਰ ਹਨ। ਅਤੇ ਜਿਸ ਲੜਕੇ ਨਾਲ ਉਹ ਵਿਆਹ ਕਰ ਰਹੀਆਂ ਹਨ, ਉਹ ਇੱਕ ਕਾਰੋਬਾਰੀ ਹੈ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਤਿੰਨਾਂ ਦੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਨਾਲ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ‘ਤੇ ਕੋਈ ਨਰਾਜ਼ਗੀ ਨਹੀਂ ਹੈ।
ਇਹ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਅਤੇ ਦੋਵਾਂ ਪਾਸਿਆਂ ਦੇ ਲੋਕ ਇਸ ਦਾ ਆਨੰਦ ਲੈਂਦੇ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਲਾੜੇ ਦੀ ਟਰੈਵਲ ਏਜੰਸੀ ਹੈ ਅਤੇ ਉਹ ਦੋਵੇਂ ਭੈਣਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਇਸ ਲਈ ਉਸ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਵਿਆਹ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਤੇ ਲੋਕ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਬੜੀ ਬੇਬਾਕੀ ਨਾਲ ਦੇਖ ਰਹੇ ਹਨ, ਉਨ੍ਹਾਂ ਨੇ ਇਸ ਨੂੰ ਕਲਯੁਗ ਦਾ ਅੰਤ ਕਰਾਰ ਦਿੱਤਾ ਹੈ। ਕੁਝ ਯੂਜ਼ਰਸ ਨੇ ਇਹ ਵੀ ਕਿਹਾ ਕਿ ਇਹ ਲੋਕ ਮਹਾਭਾਰਤ ਕਾਲ ਤੋਂ ਅੱਗੇ ਨਹੀਂ ਵਧ ਸਕੇ।

Comment here